ਬਟਾਲਾ : ਜ਼ਮੀਨੀ ਝਗੜੇ ਦੇ ਚੱਲਦਿਆਂ ਗੁਆਂਢੀ ਦਾ ਬੇਰਹਿਮੀ ਨਾਲ ਕਤਲ

Saturday, Jun 06, 2020 - 01:16 PM (IST)

ਬਟਾਲਾ : ਜ਼ਮੀਨੀ ਝਗੜੇ ਦੇ ਚੱਲਦਿਆਂ ਗੁਆਂਢੀ ਦਾ ਬੇਰਹਿਮੀ ਨਾਲ ਕਤਲ

ਬਟਾਲਾ (ਗੋਰਾਇਆ) : ਕਸਬਾ ਘੁਮਾਣ ਨਜ਼ਦੀਕ ਪਿੰਡ ਪੇਜੋਚੱਕ ਵਿਖੇ ਜ਼ਮੀਨ ਦੀ ਖਾਲ ਨੂੰ ਲੈ ਕੇ ਗੁਆਂਢੀਆਂ ਵਲੋਂ ਮੁਖਤਾਰ ਸਿੰਘ (65) ਪੁੱਤਰ ਨਾਜਰ ਸਿੰਘ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਕੈਨੇਡਾ 'ਚ ਖਾਲਿਸਤਾਨ ਦੇ ਸਮਰਥਨ ਨਾਲ ਫੰਡਿੰਗ ਕਰ ਰਿਹਾ ਭਾਰਤੀ ਮੂਲ ਦਾ ਅਪਰਾਧਿਕ ਸਿੰਡੀਕੇਟ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਪਿਛਲੇ 50 ਸਾਲ ਤੋਂ ਸਾਡੇ ਖੇਤਾਂ ਨੂੰ ਜਾਣ ਵਾਲਾ ਖਾਲ ਲੰਘਦਾ ਹੈ ਪਰ ਸਾਡੇ ਗੁਆਂਢੀ ਬਚਨ ਸਿੰਘ ਅਤੇ ਉਸ ਦੇ ਮੁੰਡੇ ਉਸ ਖਾਲ ਨੂੰ ਸਵੇਰੇ ਕਰੀਬ 9 ਵਜੇ ਜ਼ਬਰਦਸਤੀ ਵੱਢਣ ਲੱਗ ਪਏ। ਮੇਰੇ ਪਤੀ ਮੁਖਤਾਰ ਸਿੰਘ ਨੇ ਇਨ੍ਹਾਂ ਨੂੰ ਖਾਲ ਵੱਢਣ ਤੋਂ ਰੋਕਿਆ ਪਰ ਇਨ੍ਹਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਪਤੀ ਨੂੰ ਧੱਕਾ ਮਾਰਿਆ ਜੋ ਜ਼ਮੀਨ 'ਤੇ ਡਿੱਗ ਪਿਆ ਅਤੇ ਉਨ੍ਹਾਂ ਦਾ ਸਿਰ ਸੜਕ ਨਾਲ ਜਾ ਵੱਜਾ, ਜਿਸ ਕਰ ਕੇ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਦੂਜੇ ਪਾਸੇ ਥਾਣਾ ਘੁਮਾਣ ਦੇ ਐੱਸ. ਐੱਚ. ਓ. ਹਰਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਨ੍ਹਾਂ ਵਲੋਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋਂ : ਘੱਲੂਘਾਰਾ ਦਿਵਸ 'ਤੇ ਪੁਲਸ ਤੇ ਸਿੱਖ ਜਥੇਬੰਦੀਆਂ ਵਿਚਕਾਰ ਧੱਕਾ-ਮੁੱਕੀ, ਲਹਿਰਾਈਆਂ ਨੰਗੀਆਂ ਤਲਵਾਰਾਂ

 


author

Baljeet Kaur

Content Editor

Related News