ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Friday, Jul 26, 2019 - 02:08 PM (IST)

ਬਟਾਲਾ (ਗੁਰਪ੍ਰੀਤ) : ਕਾਰਗਿਲ ਯੁੱਧ ਨੂੰ ਅੱਜ 20 ਸਾਲ ਪੂਰੇ ਹੋ ਗਏ ਹਨ। ਅੱਜ ਪੂਰਾ ਦੇਸ਼ ਕਾਰਗਿਲ ਦੇ ਸ਼ਹੀਦਾਂ ਨੂੰ ਸਲਾਮ ਕਰ ਰਿਹਾ ਹੈ। ਇਸ ਦੇ ਤਹਿਤ ਹੀ ਬਟਾਲਾ 'ਚ ਵੀ ਭਾਰੀ ਬਰਸਾਤ 'ਚ ਕਾਰਗਿਲ ਦੇ ਸ਼ਹੀਦਾਂ ਦੀ ਯਾਦ 'ਚ ਸ਼ਹੀਦੀ ਸਮਾਰਕ 'ਤੇ ਤਿਬੜੀ ਕੈਂਟ ਦੀ ਫੌਜ ਦੇ ਆਲਾ ਅਧਿਕਾਰੀਆਂ ਵਲੋਂ ਕਾਰਗਿਲ ਯੁੱਧ 'ਚ ਆਪਣੇ ਦੇਸ਼ ਲਈ ਕੁਰਬਾਨ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੈਨਿਕਾ ਨੇ ਕਿਹਾ ਕਿ ਕਾਰਗਿਲ ਯੁੱਧ ਦੇਸ਼ ਦੀ ਇਕ ਅਹਿਮ ਜਿੱਤ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦਾ ਖਾਤਰ ਹੀ ਅੱਜ ਅਸੀਂ ਆਪਣੇ ਦੇਸ਼ 'ਚ ਸ਼ਾਂਤੀ ਤੇ ਸੁੱਖ ਨਾਲ ਰਹਿੰਦੇ ਹਾਂ। ਇਨ੍ਹਾਂ ਜਵਾਨਾਂ ਦੀਆਂ ਕੁਰਬਾਨੀਆਂ ਦੇਸ਼ ਤੇ ਦੇਸ਼ਵਾਸੀ ਕਦੀ ਨਹੀਂ ਭੁੱਲ ਸਕਦੇ। ਇਸ ਦੌਰਾਨ ਉਨ੍ਹਾਂ ਨੇ ਨਾਰਾਜ਼ਗੀ ਵੀ ਜਤਾਈ ਕਿ ਸਰਕਾਰ ਤੇ ਪ੍ਰਸ਼ਾਸਨ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੇ।