ਫ਼ੈਕਟਰੀ ਦੇ ਤਾਲੇ ਤੋੜ ਕੇ ਚੋਰ ਲੱਖਾਂ ਦਾ ਮਾਲ ਗੱਡੀ ''ਚ ਲੱਦ ਕੇ ਫਰਾਰ

Saturday, Sep 26, 2020 - 12:51 PM (IST)

ਫ਼ੈਕਟਰੀ ਦੇ ਤਾਲੇ ਤੋੜ ਕੇ ਚੋਰ ਲੱਖਾਂ ਦਾ ਮਾਲ ਗੱਡੀ ''ਚ ਲੱਦ ਕੇ ਫਰਾਰ

ਬਟਾਲਾ (ਮਠਾਰੂ): ਬੇਖੌਫ਼ ਚੋਰਾਂ ਵਲੋ ਧੀਰ ਰੋਡ ਬਟਾਲਾ ਵਿਖੇ ਪੈਂਦੀ ਇਕ ਫ਼ੈਕਟਰੀ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਮਾਲ ਗੱਡੀ 'ਚ ਲੱਦ ਕੇ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬੈਸਟ ਇੰਡਟਰੀਜ਼ ਧੀਰ ਰੋਡ ਬਟਾਲਾ ਦੇ ਮਾਲਕ ਸੁਖਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵਲੋਂ ਬਾਹਰਲੇ ਗੇਟ ਅਤੇ ਸ਼ੱਟਰ ਦੇ ਤਾਲੇ ਤੋੜਨ ਤੋਂ ਇਲਾਵਾ ਗੇਟ ਨੂੰ ਲਗਾਏ ਗਏ ਨੱਟ ਬੋਲਟ ਖੋਲ੍ਹਣ ਤੋਂ ਬਾਅਦ ਫ਼ੈਕਟਰੀ ਦੇ ਅੰਦਰ ਪਏ ਦੇਗੀ ਢਲਾਈ ਦੇ ਮਾਲ ਨੂੰ ਚੋਰੀ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : 15 ਸਾਲਾ ਕੁੜੀ ਨੂੰ ਵਰਗਲਾ ਕੇ ਮੋਟਰ 'ਤੇ ਲੈ ਗਿਆ ਨੌਜਵਾਨ, ਕੀਤੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ

ਉਨ੍ਹਾਂ ਦੱਸਿਆ ਕਿ ਚੋਰ ਢਾਈ ਲੱਖ ਰੁਪਏ ਦਾ ਮਾਲ ਗੱਡੀ 'ਚ ਲੱਦ ਕੇ ਫਰਾਰ ਹੋ ਗਏ ਅਤੇ ਆਪਣੀਆਂ ਚਾਬੀਆਂ, ਪਾਨੇ ਤੇ ਹਥਿਆਰ ਮੌਕੇ 'ਤੇ ਹੀ ਸੁੱਟ ਗਏ। ਫ਼ੈਕਟਰੀ ਮਾਲਕਾਂ ਨੇ ਦੱਸਿਆ ਕਿ ਗਲੀ 'ਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਦੇ 'ਚ ਮਾਲ ਚੋਰੀ ਕਰਕੇ ਲੈ ਜਾਣ ਵਾਲੀ ਗੱਡੀ ਕੈਦ ਹੋ ਗਈ ਹੈ। ਜਦਕਿ ਮੌਕੇ 'ਤੇ ਪਾਹੁੰਚੀ ਥਾਣਾ ਸਿਵਲ ਲਾਇਨ ਦੀ ਪੁਲਸ ਪਾਰਟੀ ਵਲੋਂ ਚੋਰੀ ਦੀ ਵਾਰਦਾਤ ਦੀ ਜਾਂਚ ਪੜਤਾਲ ਕਰਦਿਆਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : 1 ਅਕਤੂਬਰ ਤੋਂ ਕੋਰੋਨਾ ਮਰੀਜ਼ਾਂ ਦਾ ਹੋਵੇਗਾ 4 ਸਰਕਾਰੀ ਹਸਪਤਾਲਾਂ 'ਚ ਇਲਾਜ, ਸਿਰਫ 400 ਬੈੱਡ ਰਾਖਵੇਂ


author

Baljeet Kaur

Content Editor

Related News