ਐਕਸਾਈਜ਼ ਪਾਰਟੀ ਨੂੰ ਵੇਖ ਕੇ ਪਿਓ-ਧੀ ਨੇ ਜ਼ਹਿਰੀਲੀ ਦਵਾਈ ਪੀਤੀ

Thursday, Dec 31, 2020 - 03:49 PM (IST)

ਐਕਸਾਈਜ਼ ਪਾਰਟੀ ਨੂੰ ਵੇਖ ਕੇ ਪਿਓ-ਧੀ ਨੇ ਜ਼ਹਿਰੀਲੀ ਦਵਾਈ ਪੀਤੀ

ਬਟਾਲਾ/ਸ੍ਰੀ ਹਰਗੋਬਿੰਦਪੁਰ (ਬੇਰੀ,ਰਮੇਸ਼): ਅੱਜ ਐਕਸਾਈਜ਼ ਪਾਰਟੀ ਨੂੰ ਦੇਖ ਕੇ ਪਿੰਡ ਢਪੱਈ ਨੇੜੇ ਡੇਰੇ ’ਤੇ ਰਹਿੰਦੇ ਪਿਉ-ਧੀ ਵਲੋਂ ਜ਼ਹਿਰੀਲੀ ਦਵਾਈ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹ ਪਿੰਡ ਢਪੱਈ ਦੇ ਨਜ਼ਦੀਕ ਪੈਂਦੇ ਡੇਰੇ ’ਤੇ ਤਹਿਸੀਲਦਾਰ ਜਸਕਰਨਜੀਤ ਸਿੰਘ ਦੀ ਅਗਵਾਈ ਹੇਠ ਛਾਪੇਮਾਰੀ ਕਰਨ ਲਈ ਗਏ ਤਾਂ ਦੇਖਿਆ ਕਿ ਸਤਨਾਮ ਸਿੰਘ ਦੇ ਘਰ ਦਾ ਬੂਹਾ ਬਾਹਰੋਂ ਬੰਦ ਸੀ ਅਤੇ ਜਦੋਂ ਉਨ੍ਹਾਂ ਨੇ ਖੜਕਾਇਆ ਤੇ ਅੰਦਰੋਂ ‘ਦਵਾਈ ਪੀ ਲਈ’ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਐਕਸਾਈਜ਼ ਇੰਸਪੈਕਟਰ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਅਸੀਂ ਦਰਵਾਜ਼ਾ ਖੋਲਿ੍ਹਆ ਤਾਂ ਦੇਖਿਆ ਕਿ ਸਤਨਾਮ ਸਿੰਘ ਨੇ ਜ਼ਹਿਰੀਲੀ ਦਵਾਈ ਪਹਿਲਾਂ ਪੀ ਲਈ ਅਤੇ ਬਾਅਦ ’ਚ ਆਪਣੀ ਲੜਕੀ ਨੂੰ ਜ਼ਹਿਰੀਲੀ ਦਵਾਈ ਦੀ ਸ਼ੀਸ਼ੀ ਦੇ ਦਿੱਤੀ, ਜਿਸ ਨੇ ਸਾਡੇ ਦੇਖਦੇ-ਦੇਖਦੇ ਦਵਾਈ ਪੀ ਲਈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਮਿਲਣਗੀਆਂ ਜਿਸਮਾਨੀ ਸੋਸ਼ਣ ਸਬੰਧੀ ਵਿਸ਼ੇਸ਼ ਰਿਸਪਾਂਸ ਟੀਮਾਂ

ਉਕਤ ਐਕਸਾਈਜ਼ ਇੰਸਪੈਕਟਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਬਾਅਦ ਸਤਨਾਮ ਸਿੰਘ ਦੇੇ ਮੌਕੇ ’ਤੇ ਹੀ ਉਲਟੀ ਕਰਨ ਨਾਲ ਉਸਦੀ ਸਿਹਤ ਠੀਕ ਹੋ ਗਈ ਜਦਕਿ ਇਸਦੀ ਲੜਕੀ ਦੀ ਹਾਲਤ ਖ਼ਰਾਬ ਹੋਣ ਕਰ ਕੇ ਇਸ ਨੂੰ ਊਧਨਵਾਲ ਵਿਖੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਡਾਕਟਰਾਂ ਮੁਤਾਬਕ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰ ਉਪਰੰਤ ਅਹਿਤਆਤ ਦੇ ਤੌਰ ’ਤੇ ਲੜਕੀ ਨੂੰ ਇਲਾਜ ਲਈ ਬਟਾਲਾ ਦੇ ਜੌਹਲ ਹਸਪਤਾਲ ਵਿਖੇ ਲਿਆਂਦਾ ਗਿਆ। ਉਕਤ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਦੇ ਉੱਪਰ ਪਹਿਲਾਂ ਵੀ ਐਕਸਾਈਜ਼ ਵਿਭਾਗ ਵਲੋਂ 3-4 ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ ਸੂਚਨਾ ਦੇ ਆਧਾਰ ’ਤੇ ਹੀ ਸਤਨਾਮ ਸਿੰਘ ਦੇ ਘਰ ਰੇਡ ਕੀਤੀ ਜਾਣੀ ਸੀ ਅਤੇ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਹੋਣ ਦੀ ਉਮੀਦ ਸੀ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਭਾਜਪਾ ਨੂੰ ਚੁਣੌਤੀ,ਖੇਤੀ ਬਿੱਲਾਂ ’ਤੇ ਹਰਸਿਮਰਤ ਦੇ ਦਿਖਾਓ ਹਸਤਾਖ਼ਰ


author

Baljeet Kaur

Content Editor

Related News