ਚੋਰਾਂ ਨੇ ਗੁਰੂਘਰ ਵੀ ਨਾ ਬਖਸ਼ਿਆ, ਕੀਮਤੀ ਸਮਾਨ ਕੀਤਾ ਚੋਰੀ

02/06/2019 4:07:38 PM

ਜਲਾਲਾਬਾਦ (ਬਜਾਜ) : ਤਹਿਸੀਲ ਜਲਾਲਾਬਾਦ ਦੇ ਅਧੀਨ ਪੈਂਦੀ ਬਸਤੀ ਸ਼ਾਮ ਸਿੰਘ ਵਿਖੇ ਬੀਤੀ ਰਾਤ ਨੂੰ ਚੋਰਾਂ ਵਲੋਂ ਗੁਰਦੁਆਰਾ ਸਾਹਿਬ 'ਚ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਪਰੋਕਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਗਵੰਤ ਸਿੰਘ, ਜੰਗੀਰ ਸਿੰਘ, ਨਿਸ਼ਾਨ ਸਿੰਘ, ਬਲਵਿੰਦਰ ਸਿੰਘ, ਮਨਕਿਰਤ ਸਿੰਘ, ਬਲਵੀਰ ਸਿੰਘ, ਗ੍ਰੰਥੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪਤਾ ਚੱਲਿਆ ਕਿ ਬੀਤੀ ਰਾਤ ਨੂੰ ਚੋਰ ਗੁਰਦੁਆਰਾ ਸਾਹਿਬ ਦੇ ਦਰਵਾਜੇ ਨੂੰ ਲੱਗੇ ਜਿੰਦਰੇ ਨੂੰ ਤੋੜ ਕੇ ਅੰਦਰ ਘੁਸ ਗਏ ਅਤੇ ਗੁਰਦੁਆਰਾ ਸਾਹਿਬ ਵਿਚੋਂ ਇਕ ਇਨਵੈਨਟਰ, ਬੈਟਰਾ ਸਮੇਤ ਅਤੇ ਪੈਸਿਆ ਵਾਲੀ ਗੋਲਕ ਚੋਰੀ ਕਰਕੇ ਲੈ ਗਏ ਹਨ। ਬਸਤੀ ਦੇ ਲੋਕਾਂ ਨੂੰ ਜਿਵੇਂ ਹੀ ਅੱਜ ਸਵੇਰੇ ਇਸ ਚੋਰੀ ਹੋਣ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਵਲੋਂ ਇਕੱਠੇ ਹੋ ਕੇ ਇਹ ਚੋਰੀ ਦੀ ਸੂਚਨਾ ਪੁਲੀਸ ਥਾਣਾ ਅਮੀਰ ਖਾਸ ਨੂੰ ਦੇ ਦਿੱਤੀ ਗਈ ਹੈ, ਜਿਸਦੇ ਬਾਅਦ ਪੁਲੀਸ ਮੌਕੇ 'ਤੇ ਪੁੱਜੀ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਕੈਮਰਿਆਂ ਦੀ ਫੁਟੇਜ ਚੈਕ ਕਰਕੇ ਚੋਰੀ ਕਰਨ ਵਾਲੇ ਚੋਰਾਂ ਦਾ ਪਤਾ ਲਗਾਉਣ ਲਈ ਆਪਣੀ ਜਾਂਚ ਕੀਤੀ ਜਾ ਰਹੀ ਹੈ।


Babita

Content Editor

Related News