ਫਿਰੋਜ਼ਪੁਰ ''ਚ ਸੜਕਾਂ ''ਤੇ ਲੱਗਿਆ ਮੇਲਾ, ਦੇਸ਼-ਵਿਦੇਸ਼ਾਂ ਤੋਂ ਬਸੰਤ ਦੇਖਣ ਆਏ ਲੋਕ

Sunday, Feb 02, 2025 - 01:37 PM (IST)

ਫਿਰੋਜ਼ਪੁਰ ''ਚ ਸੜਕਾਂ ''ਤੇ ਲੱਗਿਆ ਮੇਲਾ, ਦੇਸ਼-ਵਿਦੇਸ਼ਾਂ ਤੋਂ ਬਸੰਤ ਦੇਖਣ ਆਏ ਲੋਕ

ਫਿਰੋਜ਼ਪੁਰ : ਬਸੰਤ ਪੰਚਮੀ ਦਾ ਤਿਉਹਾਰ ਜਿੱਥੇ ਦੇਸ਼ ਭਰ 'ਚ ਪਤੰਗਾਂ ਉਡਾ ਕੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਉੱਥੇ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਇਸ ਤਿਉਹਾਰ ਨੂੰ ਮਨਾਉਣ ਦਾ ਇੱਕ ਨਿਵੇਕਲਾ ਅਤੇ ਵਿਲੱਖਣ ਅੰਦਾਜ਼ ਹੈ। ਇਸ ਤਿਉਹਾਰ ਨੂੰ ਮਨਾਉਣ ਲਈ ਲੋਕ ਬਾਹਰਲੇ ਦੇਸ਼ਾਂ ਤੋਂ ਵਾਪਸੀ ਘਰ ਪਰਤਦੇ ਹਨ ਅਤੇ ਪੂਰੇ ਸ਼ਹਿਰ ਅੰਦਰ ਚਹਿਲ-ਪਹਿਲ ਅਤੇ ਛੱਤਾਂ ਬਸੰਤੀ ਰੰਗ ਨਾਲ ਰੰਗੀਆਂ ਨਜ਼ਰ ਆਉਂਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਬੁਰੀ ਖ਼ਬਰ! ਖ਼ਪਤਕਾਰਾਂ ਨੂੰ ਲੱਗਾ ਵੱਡਾ ਝਟਕਾ

ਲੋਕ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਆਪਣੀਆਂ ਛੱਤਾਂ 'ਤੇ ਖੜ੍ਹ ਕੇ ਪੂਰਾ-ਪੂਰਾ ਦਿਨ ਪਤੰਗ ਉਡਾਉਂਦੇ, ਗੀਤ ਗਾਉਂਦੇ ਅਤੇ ਭੰਗੜੇ ਪਾਉਂਦੇ ਨਜ਼ਰ ਆਉਂਦੇ ਹਨ। ਲੋਕ ਸਾਰੇ ਰੁਝੇਵੇਂ ਛੱਡ ਕੇ ਬਸੰਤ ਪੰਚਮੀ ਨੂੰ ਮਨਾਉਣ 'ਚ ਮਗਨ ਹੁੰਦੇ ਹਨ। ਇਹ ਤਿਉਹਾਰ ਇੱਥੇ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਫਿਰੋਜ਼ਪੁਰ 'ਚ ਮਨਾਈ ਜਾਣ ਵਾਲੀ ਬਸੰਤ ਪੰਚਮੀ ਪੂਰੀ ਦੁਨੀਆ 'ਚ ਮਸ਼ਹੂਰ ਹੈ। ਇਸ ਤਿਉਹਾਰ ਨੂੰ ਮਨਾਉਣ ਲਈ ਦੇਸ਼-ਵਿਦੇਸ਼ ਅਤੇ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਆਪਣੇ ਰਿਸ਼ਤੇਦਾਰਾਂ ਕੋਲ ਬਸੰਤ ਪੰਚਮੀ ਮਨਾਉਣ ਲਈ ਆਉਂਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਸ਼ਾਮ 7 ਤੋਂ ਰਾਤ 10 ਵਜੇ ਤੱਕ...

ਇਸ ਦਿਨ ਪਤੰਗ ਵੇਚਣ ਲਈ ਸਪੈਸ਼ਲ ਦੁਕਾਨਾਂ ਸਜਾਈਆਂ ਜਾਂਦੀਆਂ ਹਨ ਅਤੇ ਲੋਕਾਂ ਦੀ ਪਤੰਗ ਖ਼ਰੀਦਣ ਲਈ ਦੁਕਾਨਾਂ 'ਤੇ ਭੀੜ ਲੱਗੀ ਰਹਿੰਦੀ ਹੈ। ਇਸ ਵਾਰ ਵੀ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਸੰਤ ਪੰਚਮੀ ਦਾ ਤਿਉਹਾਰ ਆਉਣ ਤੋਂ ਬਾਅਦ ਇਹ ਗੱਲ ਆਮ ਪ੍ਰਚੱਲਿਤ ਹੈ ਕਿ 'ਆਈ ਬਸੰਤ, ਪਾਲਾ ਉਡੰਤ' ਭਾਵ ਕਿ ਠੰਡ ਇਸ ਤੋਂ ਬਾਅਦ ਖ਼ਤਮ ਹੋ ਜਾਂਦੀ ਹੈ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


author

Babita

Content Editor

Related News