ਕੈਨੇਡਾ ਵਿਖੇ ਸੜਕ ਹਾਦਸੇ 'ਚ ਬਰਨਾਲਾ ਦੇ ਨੌਜਵਾਨ ਦੀ ਮੌਤ

Saturday, Dec 14, 2019 - 01:18 PM (IST)

ਕੈਨੇਡਾ ਵਿਖੇ ਸੜਕ ਹਾਦਸੇ 'ਚ ਬਰਨਾਲਾ ਦੇ ਨੌਜਵਾਨ ਦੀ ਮੌਤ

ਬਰਨਾਲਾ (ਪੁਨੀਤ ਮਾਨ, ਵਿਵੇਕ ਸਿੰਧਵਾਨੀ, ਰਵੀ) : ਜ਼ਿਲਾ ਬਰਨਾਲਾ ਦੇ ਪਿੰਡ ਭੋਤਨਾ ਦੇ ਨੌਜਵਾਨ ਕਮਲਜੀਤ ਸਿੰਘ ਸੇਖੋਂ ਦੀ ਕੈਨੇਡਾ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਉਸ ਦੀ ਮੌਤ 'ਤੇ ਪਿੰਡ ਭੋਤਨਾ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਜਾਣਕਾਰੀ ਅਨੁਸਾਰ ਕੈਨੇਡਾ ਦੇ ਅਲਬਰਟਾ ਵਿਚ ਕਮਲਜੀਤ ਸਿੰਘ ਸੇਖੋਂ ਆਪਣੇ ਟਰਾਲੇ 'ਤੇ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਇਕ ਹੋਰ ਟਰਾਲੇ ਨਾਲ ਉਸ ਦੇ ਟਰਾਲੇ ਦੀ ਸਿੱਧੀ ਟੱਕਰ ਹੋ ਗਈ, ਜਿਸ ਕਾਰਨ ਕਮਲਜੀਤ ਸਿੰਘ ਸੇਖੋਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਮਲਜੀਤ ਕੁੱਝ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਸ ਦੇ ਮਾਤਾ ਪਿਤਾ ਵੀ ਕੈਨੇਡਾ ਵਿਚ ਹੀ ਰਹਿੰਦੇ ਹਨ। ਉਸ ਦਾ ਸੰਸਕਾਰ ਵੀ ਕੈਨੇਡਾ ਵਿਚ ਹੀ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਕਮਲਜੀਤ ਸੇਖੋਂ ਪੰਜਾਬ ਵਿਚ ਰਹਿੰਦਿਆਂ ਆਪਣੇ ਜ਼ਿਲੇ ਵਿਚ ਕਈ ਸਮਾਜ ਸੇਵੀ ਸੰਗਠਨਾਂ ਲਈ ਕੰਮ ਕਰਦਾ ਸੀ। ਉਸ ਦਾ ਸਰਦਾਰ ਸੇਵਾ ਸਿੰਘ ਕਿਰਪਾਨ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਗਠਨ ਵਿਚ ਅਹਿਮ ਯੋਗਦਾਨ ਰਿਹਾ ਸੀ। ਸੰਸਥਾ ਦੇ ਸਰਪ੍ਰਸਤ ਤਰਨਜੀਤ ਸਿੰਘ ਦੁੱਗਲ ਨੇ ਉਸ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


author

cherry

Content Editor

Related News