ਘਰ 'ਚ ਚੱਲ ਰਿਹਾ ਸੀ ਗੰਦਾ ਧੰਦਾ, ਮੌਕੇ 'ਤੇ ਪਹੁੰਚ ਪੁਲਸ ਨੇ ਰੰਗਰਲੀਆਂ ਮਨਾਉਂਦੇ ਫੜ੍ਹੇ ਜੋੜੇ

Thursday, Oct 01, 2020 - 01:12 PM (IST)

ਘਰ 'ਚ ਚੱਲ ਰਿਹਾ ਸੀ ਗੰਦਾ ਧੰਦਾ, ਮੌਕੇ 'ਤੇ ਪਹੁੰਚ ਪੁਲਸ ਨੇ ਰੰਗਰਲੀਆਂ ਮਨਾਉਂਦੇ ਫੜ੍ਹੇ ਜੋੜੇ

ਬਰਨਾਲਾ (ਮੱਘਰ ਪੁਰੀ) : ਬਰਨਾਲਾ 'ਚ ਇਕ ਘਰ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ 'ਤੇ ਪੁਲਸ ਨੇ ਰੇਡ ਮਾਰ ਕੇ ਰੰਗੇ ਹੱਥੀ ਜੋੜਿਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਮੁਤਾਬਕ ਬਰਨਾਲਾ 'ਚ ਰੇਲਵੇ ਸਟੇਸ਼ਨ ਨੇੜੇ ਅਕਾਲ ਗੜ੍ਹ ਬਸਤੀ 'ਚ ਇਕ ਮਕਾਨ 'ਚ ਕਾਫ਼ੀ ਅਰਸੇ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਇਸ ਸਬੰਧੀ ਜਾਣਕਾਰੀ ਮਿਲਣ 'ਤੇ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਮਕਾਨ 'ਚ 4 ਗਾਹਕਾਂ ਸਣੇ 5 ਜਨਾਨੀਆਂ ਨੂੰ ਕਾਬੂ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਇਹ ਅੱਡਾ ਕੁਲਵਿੰਦਰ ਕੌਰ ਨਾਮੀ ਜਨਾਨੀ ਚਲਾ ਰਹੀ ਸੀ। 

ਇਹ ਵੀ ਪੜ੍ਹੋ : ਛਬੀਲ ਦੇ ਗਲਾਸ ਨੂੰ ਹੱਥ ਲਾਉਣਾ ਇਸ ਜਨਾਨੀ ਨੂੰ ਪਿਆ ਮਹਿੰਗਾ, ਲੋਕਾਂ ਨੇ ਵਾਲਾ ਤੋਂ ਫੜ੍ਹ ਕੇ ਸੜਕ 'ਤੇ ਘਸੀਟਿਆ
PunjabKesariਥਾਣਾ ਸਿਟੀ ਦੇ ਐੱਸ.ਐੱਚ.ਓ. ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਹ ਆਪਣੇ ਘਰ 'ਚ ਇਹ ਗੰਦਾ ਧੰਦਾ ਕਰ ਰਹੀ ਸੀ। ਫ਼ਿਲਹਾਲ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ :  ਆਪਣੇ ਹੱਥੀਂ 14 ਸਾਲਾਂ ਧੀ ਦੀ ਜ਼ਿੰਦਗੀ ਉਜਾੜਨ ਜਾ ਰਹੀ ਸੀ ਮਾਂ, ਇੰਝ ਹੋਇਆ ਬਚਾਅ
PunjabKesari
ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਠਿੰਡਾ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼ ਕੀਤਾ ਸੀ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰ ਕੇ ਰੇਲਵੇ ਸਟੇਸ਼ਨ ਨੇੜੇ ਹੋਟਲ ਤੋਂ 2 ਨਾਬਾਲਿਗ ਕੁੜੀਆਂ ਸਣੇ ਕੁਲ 5 ਕੁੜੀਆਂ ਅਤੇ 5 ਮੁੰਡਿਆਂ ਨੂੰ ਦੇਹ ਵਪਾਰ ਦੇ ਸ਼ੱਕ 'ਚ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਹੋਟਲ ਮਾਲਕ ਪਾਰਸ ਦੇ ਪਿਤਾ ਮਨੋਜ ਕੁਮਾਰ ਨੂੰ ਵੀ ਇਸ 'ਚ ਸ਼ਾਮਲ ਕਰ ਕੇ ਹਿਰਾਸਤ 'ਚ ਲਿਆ ਸੀ।

ਇਹ ਵੀ ਪੜ੍ਹੋ : ਦੁਖਦ ਖ਼ਬਰ : ਜੰਮੂ-ਕਸ਼ਮੀਰ 'ਚ ਸ਼ਹੀਦ ਹੋਇਆ ਪੰਜਾਬ ਦਾ ਇਕ ਹੋਰ ਜਵਾਨ


author

Baljeet Kaur

Content Editor

Related News