ਬਰਨਾਲਾ ਪੁਲਸ ਨੂੰ ਵੱਡੀ ਸਫ਼ਲਤਾ, 10 ਕੁਇੰਟਲ ਚੂਰਾ-ਪੋਸਤ ਸਣੇ 2 ਵਿਅਕਤੀ ਗ੍ਰਿਫ਼ਤਾਰ

Tuesday, May 24, 2022 - 02:42 PM (IST)

ਬਰਨਾਲਾ ਪੁਲਸ ਨੂੰ ਵੱਡੀ ਸਫ਼ਲਤਾ, 10 ਕੁਇੰਟਲ ਚੂਰਾ-ਪੋਸਤ ਸਣੇ 2 ਵਿਅਕਤੀ ਗ੍ਰਿਫ਼ਤਾਰ

ਬਰਨਾਲਾ (ਪੁਨੀਤ) : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਡੀ. ਜੀ. ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ 'ਚ ਬਰਨਾਲਾ ਪੁਲਸ ਪ੍ਰਸ਼ਾਸਨ ਨੂੰ ਇਕ ਵੱਡੀ ਸਫ਼ਲਤਾ ਹਾਸਲ ਹੋਈ। ਇਸ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਸ ਪ੍ਰਸ਼ਾਸਨ ਨੂੰ ਇਕ ਗੁਪਤਾ ਸੂਚਨਾ ਦੇ ਆਧਾਰ 'ਤੇ ਇਕ ਇੰਟਰਲਾਕਿੰਗ ਟਾਈਲ ਫੈਕਟਰੀ 'ਚ ਚੂਰਾ-ਪੋਸਤ ਦੀ ਤਸਕਰੀ ਦਾ ਪਤਾ ਲੱਗਿਆ।

ਇਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਛਾਪੇਮਾਰੀ ਕਰਕੇ 2 ਵਿਅਕਤੀਆਂ ਸਮੇਤ ਇਕ ਹਜ਼ਾਰ ਕਿੱਲੋਗ੍ਰਾਮ (10 ਕੁਇੰਟਲ) ਚੂਰਾ-ਪੋਸਤ ਬਰਾਮਦ ਕੀਤਾ ਗਿਆ ਹੈ। ਇਹ ਚੂਰਾ-ਪੋਸਤ ਫੈਕਟਰੀ 'ਚ ਪਈਆਂ 50 ਬੋਰੀਆਂ 'ਚ ਰੱਖਿਆ ਹੋਇਆ ਸੀ ਅਤੇ ਇਸ ਮੌਕੇ ਪੁਲਸ ਪ੍ਰਸ਼ਾਸਨ ਨੇ ਇਕ ਗੱਡੀ ਵੀ ਆਪਣੇ ਕਬਜ਼ੇ 'ਚ ਲਈ ਹੈ। ਪੁਲਸ ਨੇ ਦੋਵੇਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ 'ਤੇ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਕੰਮ ਪਹਿਲੀ ਵਾਰ ਕੀਤਾ ਹੈ ਅਤੇ ਕੋਈ ਅਣਜਾਣ ਵਿਅਕਤੀ ਉਨ੍ਹਾਂ ਨੂੰ ਇਹ ਚੂਰਾ-ਪੋਸਤ ਦੇ ਗਿਆ ਸੀ।
 


author

Babita

Content Editor

Related News