ਬਰਨਾਲਾ ’ਚ ਦਿਲ-ਦਹਿਲਾ ਦੇਣ ਵਾਲੀ ਘਟਨਾ, ਸਵੇਰੇ ਘਰੋਂ ਗਏ ਵਿਅਕਤੀ ਦਾ ਕਤਲ, ਅੱਧ ਸੜੀ ਲਾਸ਼ ਮਿਲੀ

Tuesday, Apr 06, 2021 - 04:30 PM (IST)

ਧਨੌਲਾ (ਰਾਈਆ): ਪਿੰਡ ਕਾਲੇਕੇ ਵਿਖੇ ਇਕ ਵਿਅਕਤੀ ਦੀ ਅੱਧ ਸੜੀ ਲਾਸ਼ ਮਿਲਣ ਕਾਰਨ ਪੂਰੇ ਪਿੰਡ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਕੱਤਰ ਹੋਈ ਭੀੜ ਦੇ ਦੱਸਣ ਮੁਤਾਬਕ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਲਾਸ਼ ਰਣਜੀਤ ਸਿੰਘ (36) ਪੁੱਤਰ ਸੁਖਦੇਵ ਸਿੰਘ ਮਾਨ ਵਾਸੀ ਬਦਰਾ ਦੀ ਹੈ, ਜਿਹੜਾ ਤੜਕਸਾਰ ਘਰੋਂ ਬਾਹਰ ਗਿਆ ਸੀ ਪਰ ਇਸਦੀ ਲਾਸ਼ ਪਿੰਡ ਤੋਂ ਕਰੀਬ 2 ਕਿਲੋਮੀਟਰ ਦੇ ਵਕਫੇ ਨਾਲ ਕਾਲੇਕੇ ਦੇ ਖੇਤਾਂ ਵਿੱਚੋਂ ਬਰਾਮਦ ਹੋਈ ,ਘਟਨਾ ਸਥਾਨ ਦੇ ਨੇੜਲੇ ਘਰਾਂ ਨੂੰ ਇਸ ਵਾਪਰੀ ਘਟਨਾ ਦਾ ਪਹੁ ਫੁੱਟਦਿਆਂ ਪਤਾ ਲੱਗਿਆ ਪਰ ਉਨ੍ਹਾਂ ਇਸ ਬਾਬਤ ਖੁੱਲ੍ਹ ਕੇ ਜਾਣਕਾਰੀ ਦੇਣ ਤੋਂ ਦੂਰੀ ਬਣਾਈ ਰੱਖੀ। ਮੌਕੇ ’ਤੇ ਖੜ੍ਹੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਬਦਰਾ ਦਾ ਰਹਿਣ ਵਾਲਾ ਸੀ, ਉਹ ਪਿੰਡ ਵਿੱਚ ਚੱਲ ਰਹੇ ਮੇਲੇ ਵਿੱਚ ਆਉਦਾ ਜਾਂਦਾ ਸੀ।

ਇਹ ਵੀ ਪੜ੍ਹੋ: ਸੰਗਰੂਰ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਨਾਬਾਲਗ ਕੁੜੀਆਂ ਸਮੇਤ 6 ਜੋੜੇ ਇਤਰਾਜ਼ਯੋਗ ਹਾਲਤ ’ਚ ਬਰਾਮਦ

ਮ੍ਰਿਤਕ ਸਵੇਰੇ ਮੂੰਹ ਹਨੇਰੇ ਪਿੰਡ ਬਦਰਾ ਤੋਂ ਕਾਲੇਕੇ ਲਈ ਹੋਇਆ ਸੀ ਰਵਾਨਾ
ਮ੍ਰਿਤਕ ਦੇ ਜਵਾਨ ਬੇਟੇ ਦੀ ਰਜਬਾਹੇ ’ਚ ਡੁੱਬਣ ਕਾਰਨ ਪਹਿਲਾਂ ਮੌਤ ਹੋ ਚੁੱਕੀ ਹੈ। ਇਸ ਸਦਮੇ ਵਿੱਚ ਉਸ ਦੇ ਭੈਣ ਭਰਾ ਨੇ ਗ਼ਮ ਨਾ ਸਹਾਰਦਿਆਂ ਹੋਇਆਂ ਦਮ ਤੋੜ ਦਿੱਤਾ ਸੀ। ਮ੍ਰਿਤਕ ਦੀ ਪਤਨੀ ਜਸਮੇਲ ਕੌਰ ਦੇ ਇੱਕ ਤਿੰਨ ਸਾਲਾ ਬੇਟਾ ਹੈ। ਇਸ ਹੋਏ ਕਤਲ ਕਾਰਨ ਘਰ ਖੇਰੂੰ-ਖੇਰੂੰ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਥਾਣਾ ਧਨੌਲਾ ਦੇ ਐੱਸ.ਐੱਚ.ਓ. ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਜਸਮੇਲ ਕੌਰ ਦੇ ਬਿਆਨਾਂ ਦੇ ਆਧਾਰ ਤੇ ਅਵਤਾਰ ਸਿੰਘ ਪੁੱਤਰ ਮੱਖਣ ਸਿੰਘ ਖਿਲਾਫ ਧਾਰਾ 302, 201, 511 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਇਸ ਕਤਲ ਕੇਸ ਨੂੰ ਖੁਦ ਦੇਖ ਰਹੇ ਹਨ। ਦੋਸ਼ੀ ਖ਼ਿਲਾਫ਼ ਕੋਈ ਢਿੱਲ ਨਹੀਂ ਵਰਤੀ ਜਾਵੇਗੀ।

ਇਹ ਵੀ ਪੜ੍ਹੋ: ਟਰਾਈਡੈਂਟ ਦੀ ਬੁਧਨੀ ਯੂਨਿਟ ਵਿਚ ਭਿਆਨਕ ਅੱਗ, 100 ਕਰੋੜ ਦੇ ਕਰੀਬ ਦਾ ਨੁਕਸਾਨ (ਤਸਵੀਰਾਂ)

ਇਹ ਵੀ ਪੜ੍ਹੋ:  26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ


Shyna

Content Editor

Related News