ਦਿਓਰ ਕਈ ਦਿਨ ਭਰਜਾਈ 'ਤੇ ਢਾਹੁੰਦਾ ਰਿਹੈ ਜ਼ੁਲਮ, ਵੀਡੀਓ 'ਚ ਸੁਣੋ ਪੂਰਾ ਮਾਮਲਾ

Thursday, Jan 23, 2020 - 11:32 AM (IST)

ਬਰਨਾਲਾ (ਪੁਨੀਤ ਮਾਨ) : ਬਰਨਾਲਾ ਵਿਚ ਇਕ ਔਰਤ ਜਿਸ ਸਹੁਰੇ ਘਰ ਨੂੰ ਆਪਣਾ ਮੰਨ ਕੇ ਆਈ ਸੀ, ਓਹੀ ਘਰ ਉਸ ਲਈ ਕੈਦਖਾਨਾ ਬਣ ਜਾਵੇਗਾ, ਇਹ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਦਰਅਸਲ, ਪੀੜਤ ਨੂੰ ਉਸ ਦੇ ਦਿਓਰ ਨੇ 10 ਦਿਨਾਂ ਤੋਂ ਨਾ ਸਿਰਫ ਘਰ 'ਚ ਹੀ ਕੈਦ ਕਰ ਕੇ ਰੱਖਿਆ ਸੀ, ਸਗੋਂ ਉਸ ਨਾਲ ਕੁੱਟਮਾਰ ਤੇ ਗਲਤ ਹਰਕਤਾਂ ਵੀ ਕਰਦਾ ਸੀ। ਇਸ ਸਭ 'ਚ ਪਤੀ ਵੀ ਆਪਣੇ ਭਰਾ ਦਾ ਹੀ ਸਾਥ ਦਿੰਦਾ ਸੀ। ਔਰਤ ਮੁਤਾਬਕ ਉਸ ਨੇ ਇਸ ਸਬੰਧੀ ਆਪਣੇ ਪਤੀ ਨੂੰ ਦੱਸਿਆ ਸੀ ਪਰ ਉਸ ਨੇ ਦਿਓਰ ਨੂੰ ਕੁੱਝ ਕਹਿਣ ਦੀ ਬਜਾਏ ਉਸ ਨੂੰ ਝਿੜਕਿਆ ਅਤੇ ਕਿਹਾ ਕਿ ਮੇਰਾ ਭਰਾ ਤਾਂ ਇੰਝ ਹੀ ਕਰੇਗਾ। ਇਸ ਸਾਰੇ ਮਾਮਲੇ ਦੀ ਖਬਰ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪੀੜਤਾ ਨੂੰ ਆਜ਼ਾਦ ਕਰਵਾਇਆ, ਜਿਸ 'ਤੇ ਔਰਤ ਨੇ ਪੁਲਸ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਜੇਕਰ ਅੱਜ ਪੁਲਸ ਉਸ ਨੂੰ ਇੱਥੋਂ ਆਜ਼ਾਦ ਨਾ ਕਰਵਾਉਂਦੀ ਤਾਂ ਉਸ ਦਾ ਦਿਓਰ ਉਸ ਨੂੰ ਜਾਨੋਂ ਮਾਰ ਦਿੰਦਾ।

ਉਥੇ ਹੀ ਪੁਲਸ ਨੇ ਪੀੜਤ ਦੇ ਦਿਓਰ ਨੂੰ ਵੀ ਹਿਰਾਸਤ 'ਚ ਲਿਆ ਹੈ ਤੇ ਪੀੜਤ ਔਰਤ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਿਨਾਂ ਸ਼ੱਕ ਪੁਲਸ ਵਲੋਂ ਦੋਸ਼ੀਆਂ ਨੂੰ ਉਸ ਦੇ ਕਰਮਾਂ ਦੀ ਸਜ਼ਾ ਦਿੱਤੀ ਜਾਵੇਗੀ ਪਰ ਪੀੜਤ ਔਰਤ ਜੀਵਨ ਸਾਥੀ ਦੀ ਬੇਵਫਾਈ ਤੇ ਦਿਓਰ ਦੇ ਜ਼ੁਲਮਾਂ ਨੂੰ ਸ਼ਾਇਦ ਹੀ ਕਦੇ ਭੁੱਲ ਪਾਵੇਗੀ।


author

cherry

Content Editor

Related News