ਬਰਨਾਲਾ: ਕਾਰ-ਆਟੋ ਦੀ ਮਾਮੂਲੀ ਟੱਕਰ ਤੋਂ ਬਾਅਦ ਸੜਕ ਵਿਚਾਲੇ ਚੱਲੀਆਂ ਤਲਵਾਰਾਂ

Sunday, Jan 12, 2020 - 06:39 PM (IST)

ਬਰਨਾਲਾ: ਕਾਰ-ਆਟੋ ਦੀ ਮਾਮੂਲੀ ਟੱਕਰ ਤੋਂ ਬਾਅਦ ਸੜਕ ਵਿਚਾਲੇ ਚੱਲੀਆਂ ਤਲਵਾਰਾਂ

ਬਰਨਾਲਾ (ਪੁਨੀਤ ਮਾਨ) : ਬਰਨਾਲਾ ਦੇ ਧਨੌਲਾ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਦੋ ਗੁੱਟਾਂ ਵਿਚਾਲੇ ਤਲਵਾਰਾਂ ਚੱਲ ਪਈਆਂ। ਦਰਅਸਲ ਇਥੇ ਇਕ ਆਟੋ ਤੇ ਕਾਰ ਵਿਚਾਲੇ ਮਾਮੂਲੀ ਟੱਕਰ ਹੋ ਗਈ ਸੀ, ਜਿਸ ਤੋਂ ਬਾਅਦ ਵਿਵਾਦ ਇੰਨਾ ਵੱਧ ਗਿਆ ਕਿ ਸੜਕ 'ਤੇ ਹੀ ਤਲਵਾਰਾਂ ਤੇ ਤੇਜ਼ਧਾਰ ਹਥਿਆਰ ਚੱਲ ਪਏ। ਇਸ ਘਟਨਾ 'ਚ ਆਟੋ ਚਾਲਕ ਸਮੇਤ 4 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ 'ਚੋਂ 2 ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਘਟਨਾ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ।

PunjabKesari

ਜ਼ਖਮੀ ਹੋਏ ਆਟੋ ਚਾਲਕ ਗੁਰਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਨੇ ਦੱਸਿਆ ਕਿ ਧਨੋਲਾ ਰੋਡ 'ਤੇ ਸਵਾਰੀਆਂ ਨੂੰ ਛੱਡਣ ਜਾ ਰਿਹਾ ਸੀ ਕਿ ਅੱਗੇ ਜਾ ਰਹੀ ਕਾਰ ਨੇ ਇਕਦਮ ਬਰੇਕ ਲਗਾ ਦਿੱਤੀ ਅਤੇ ਜਿਸ ਕਾਰਨ ਆਟੋ ਦੀ ਕਾਰ ਨਾਲ ਮਾਮੂਲੀ ਟੱਕਰ ਹੋ ਗਈ ਅਤੇ ਕਾਰ ਚਾਲਕ ਅਤੇ ਉਸ ਦੇ ਸਾਥੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਆਟੋ ਚਾਲਕ ਨੇ ਆਪਣੇ ਭਰਾਵਾਂ ਨੂੰ ਝਗੜਾ ਨਿਪਟਾਉਣ ਲਈ ਮੌਕੇ 'ਤੇ ਸੱਦਿਆ ਤਾਂ ਕਾਰ ਸਵਾਰਾਂ ਨੇ ਵੀ ਆਪਣੇ 6-7 ਹੋਰ ਸਾਥੀਆਂ ਨੂੰ ਸੱਦ ਲਿਆ, ਜਿਨ੍ਹਾਂ ਦੇ ਹੱਥਾਂ ਵਿਚ ਤਲਵਾਰਾਂ ਤੇ ਹੋਰ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਨੇ ਆਟੋ ਚਾਲਕ ਅਤੇ ਉਸ ਦੇ ਭਰਾਵਾਂ 'ਤੇ ਹਮਲਾ ਕਰ ਦਿੱਤਾ। ਉਥੇ ਹੀ ਪੁਲਸ ਵੱਲੋਂ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ


author

cherry

Content Editor

Related News