ਬਰਨਾਲਾ ''ਚ ਭਗਵੰਤ ਮਾਨ ਦਾ ਵਿਰੋਧ, 3 ਮਿੰਟ ''ਚ ਰੈਲੀ ਨੂੰ ਖਤਮ ਕਰਕੇ ਪਰਤੇ ਘਰ (ਵੀਡੀਓ)
Monday, Apr 08, 2019 - 05:16 PM (IST)
ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਐਤਵਾਰ ਨੂੰ ਬਰਨਾਲਾ ਵਿਧਾਨ ਸਭਾ ਖੇਤਰ ਪਿੰਡ ਜੋਧਪੁਰਾ ਚੀਮਾ ਪਹੁੰਚਣ 'ਤੇ ਕੁਝ ਨੌਜਵਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਇਸ ਵਿਰੋਧੀ ਦੀ ਵੀਡੀਓ ਵੀ ਉਨ੍ਹਾਂ ਨੇ ਫੇਸਬੁੱਕ 'ਤੇ ਪਾ ਦਿੱਤੀ ਗਈ ਹੈ। ਵੀਡੀਓ 'ਚ ਨੌਜਵਾਨ ਕਹਿ ਰਹੇ ਹਨ ਕਿ ਤੁਸੀਂ ਇਥੇ ਵੋਟਾਂ ਮੰਗਣ ਆਏ ਹੋ ਜਦੋਂ ਕਿ ਪੰਜ ਸਾਲਾਂ ਵਿਚ ਤੁਸੀਂ ਸਾਡੀ ਸਾਰ ਨਹੀਂ ਲਈ। ਇਸ ਦੇ ਉੱਤਰ ਵਿਚ ਭਗਵੰਤ ਮਾਨ ਨੇ ਕਿਹਾ ਕਿ ਮੈਂ ਵੋਟਾਂ ਮੰਗਣ ਨਹੀਂ ਆਇਆ ਤੁਸੀਂ ਵੋਟ ਕਿਸੇ ਨੂੰ ਵੀ ਦਿਓ। ਮੈਂ ਪਿਛਲੇ ਪੰਜ ਸਾਲਾਂ ਵਿਚ ਗ੍ਰਾਂਟਾਂ ਵੰਡੀਆਂ ਹਨ। ਇੰਨਾ ਹੀ ਨਹੀਂ ਪਿਛਲੇ ਸੰਸਦ ਦੀਆਂ ਗ੍ਰਾਂਟਾਂ ਵੀ ਵੰਡੀਆਂ। ਜੋ ਰਾਸ਼ੀ ਰਹਿ ਗਈ ਸੀ, ਉਸ ਰਾਸ਼ੀ ਨੂੰ ਵਿਆਜ ਸਮੇਤ ਮੈਂ ਵਿਕਾਸ ਕਾਰਜਾਂ 'ਚ ਖਰਚ ਕੀਤਾ ਹੈ। ਕਿਸਾਨੀ ਦਾ ਮੁੱਦਾ ਮੈਂ ਲੋਕ ਸਭਾ 'ਚ ਉਠਾਇਆ ਪਰ ਇਸ ਦੇ ਬਾਵਜੂਦ ਨੌਜਵਾਨ ਉਨ੍ਹਾਂ ਦਾ ਵਿਰੋਧ ਕਰਦੇ ਰਹੇ ਅਤੇ ਅੰਤ ਵਿਚ ਉਨ੍ਹਾਂ ਦੇ ਸਮਰਥਕ ਭਗਵੰਤ ਮਾਨ ਨੂੰ 3 ਮਿੰਟ ਦੇ ਅੰਦਰ ਹੀ ਉਥੋਂ ਵਾਪਸ ਲੈ ਗਏ।
ਉਨ੍ਹਾਂ ਨੇ ਜਾਂਦੇ ਸਮੇਂ ਮੀਡੀਆ ਨੂੰ ਕਿਹਾ ਕਿ ਇਹ ਵਿਰੋਧੀਆਂ ਦੀ ਉਨ੍ਹਾਂ ਖਿਲਾਫ ਚਾਲ ਹੈ। ਮੇਰਾ ਵਿਰੋਧ ਮੇਰੇ ਸਾਹਮਣੇ ਲੋਕ ਕਰ ਸਕਦੇ ਹਨ। ਇਸ ਗੱਲ ਦੀ ਮੈਨੂੰ ਖੁਸ਼ੀ ਹੈ। ਫੰਡਾਂ ਦਾ ਇਸਤੇਮਾਲ ਮੈਂ ਹਲਕੇ ਵਿਚ ਹੀ ਕੀਤਾ ਹੈ।