ਬਰਨਾਲਾ ''ਚ ਘਰਨਾ ਲਗਾ ਵੱਖ-ਵੱਖ ਟਰੇਡ ਯੂਨੀਅਨਾਂ ਨੇ ਕੱਢਿਆ ਰੋਸ ਮਾਰਚ

Wednesday, Jan 08, 2020 - 05:44 PM (IST)

ਬਰਨਾਲਾ ''ਚ ਘਰਨਾ ਲਗਾ ਵੱਖ-ਵੱਖ ਟਰੇਡ ਯੂਨੀਅਨਾਂ ਨੇ ਕੱਢਿਆ ਰੋਸ ਮਾਰਚ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਟਰੇਡ ਯੂਨੀਅਨ ਵਲੋਂ ਅੱਜ ਭਾਰਤ ਬੰਦ ਦੇ ਸੱਦੇ ਦਾ ਬਰਨਾਲਾ 'ਚ ਮਿਲਿਆ-ਜੁਲਿਆ ਹੁੰਗਾਰਾ ਮਿਲਿਆ। ਸ਼ਹਿਰ ਦੇ ਬਾਜ਼ਾਰ ਖੁੱਲ੍ਹੇ ਹੋਏ ਸਨ ਅਤੇ ਰੇਲ ਗੱਡੀਆਂ ਆਮ ਦਿਨਾਂ ਦੀ ਤਰ੍ਹਾਂ ਚੱਲ ਰਹੀਆਂ ਸਨ ਪਰ ਬੱਸਾਂ ਦੀ ਆਵਾਜਾਈ ਥੋੜੀ ਜਿਹੀ ਪ੍ਰਭਾਵਿਤ ਸੀ। ਟਰੇਡ ਯੂਨੀਅਨ ਨੇ ਦਾਣਾ ਮੰਡੀ ਅਤੇ 22 ਏਕੜ 'ਚ ਰੈਲੀ ਕਰਕੇ ਸ਼ਹਿਰ 'ਚੋਂ ਰੋਸ ਮਾਰਚ ਕੱਢਿਆ। ਲੋਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਏਟਕ ਆਗੂ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਕੇਂਦਰ ਸਰਕਾਰ ਕਾਨੂੰਨਾਂ 'ਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਸਰਕਾਰੀ ਅਤੇ ਅਰਧ ਸਰਕਾਰੀ ਖੇਤਰਾਂ 'ਚ ਨਿੱਜੀਕਰਨ ਵੱਲ ਕਦਮ ਪੁੱਟ ਰਹੀ ਹੈ।

ਜ਼ਿਲਾ ਆਗੂ ਬੁੱਕਣ ਸਿੰਘ ਸੈਦੋਵਾਲ, ਜ਼ਿਲਾ ਪ੍ਰਧਾਨ ਚਮਕੌਰ ਸਿੰਘ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਧੰਦੇ ਨੂੰ ਫੇਲ ਕਰਨ 'ਤੇ ਲੱਗੀ ਹੋਈ ਹੈ। ਜੇਕਰ ਦੇਸ਼ ਦਾ ਵਿਕਾਸ ਕਰਨਾ ਹੈ ਤਾਂ ਕਿਸਾਨ ਅਤੇ ਮਜ਼ਦੂਰ ਪੱਖੀ ਨੀਤੀਆਂ ਸਰਕਾਰ ਨੂੰ ਬਣਾਉਣੀਆਂ ਹੀ ਪੈਣਗੀਆਂ। ਇਸ ਮੌਕੇ ਦਰਸ਼ਨ ਸਿੰਘ ਭੈਣੀ ਮਹਿਰਾਜ, ਜਰਨੈਲ ਸਿੰਘ ਬਦਰਾ, ਬਲੌਰ ਸਿੰਘ ਛੰਨਾ, ਦਰਸ਼ਨ ਸਿੰਘ ਚੀਮਾ, ਬਲਜੀਤ ਕੌਰ, ਕਰਮਜੀਤ ਕੌਰ ਆਦਿ ਮੌਜੂਦ ਸਨ।


author

rajwinder kaur

Content Editor

Related News