ਬਰਗਾੜੀ ''ਚ ਫਿਰ ਵੱਡੀ ਵਾਰਦਾਤ, ਅੰਮ੍ਰਿਤਧਾਰੀ ਨੌਜਵਾਨ ''ਤੇ ਚਲਾਈਆਂ ਗੋਲੀਆਂ
Friday, Jul 19, 2019 - 07:06 PM (IST)
ਫਰੀਦਕੋਟ (ਜ. ਬ.) : ਬਰਗਾੜੀ ਵਿਚ ਦੇਰ ਰਾਤ 11 ਵਜੇ ਕਰੀਬ ਕਾਰ ਸਵਾਰ ਇਕ ਅੰਮ੍ਰਿਤਧਾਰੀ ਨੌਜਵਾਨ 'ਤੇ ਕੁਝ ਮੋਟਰਸਾਈਕਲ ਸਵਾਰ ਅਣਪਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ। ਹਮਲੇ ਵਿਚ ਕਾਰ ਸਵਾਰ ਪ੍ਰਿਤਪਾਲ ਸਿੰਘ ਵਾਲ-ਵਾਲ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਿਤਪਾਲ ਸਿੰਘ ਦਮਦਮੀ ਟਕਸਾਲ ਨਾਲ ਸਬੰਧ ਰੱਖਦਾ ਹੈ। ਉਹ ਬਰਗਾੜੀ ਤੋਂ ਰਣਸਿੰਘ ਵਾਲਾ ਕਾਰ ਵਿਚ ਇਕੱਲਾ ਜਾ ਰਿਹਾ ਸੀ ਕਿ ਰਸਤੇ ਵਿਚ ਅਣਪਛਾਤੇ ਲੋਕਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।
ਸੂਤਰਾਂ ਅਨੁਸਾਰ ਪ੍ਰਿਤਪਾਲ ਸਿੰਘ ਪੁੱਤਰ ਸੁਖਪਾਲ ਸਿੰਘ ਨਿਵਾਸੀ ਬਰਗਾੜੀ ਹਾਲ ਵਾਸੀ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਰਣਸਿੰਘ ਵਾਲਾ ਦਾ ਪੁਲਸ ਨੇ ਸਿਵਲ ਹਸਪਤਾਲ ਬਾਜਾਖਾਨਾ ਵਿਚ ਦੇਰ ਰਾਤ ਮੈਡੀਕਲ ਕਰਵਾਇਆ। ਪੁਲਸ ਨੇ ਇਸ ਮਾਮਲੇ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।