ਸਾਲ 2021 ’ਚ 89 ਦਿਨ ਬੰਦ ਰਹਿਣਗੇ ਬੈਂਕ
Sunday, Jan 24, 2021 - 01:44 AM (IST)
ਲੁਧਿਆਣਾ, (ਰਾਜਪਾਲ)- ਆਲ ਇੰਡੀਆ ਪੀ. ਐੱਨ. ਬੀ. ਆਫਿਸਰਜ਼ ਐਸੋ. ਨੇ ਪੰਜਾਬ ਸਟੇਟ ਵਿਚ ਸਾਲ 2021 ਵਿਚ ਹੋਣ ਵਾਲੀਆਂ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਮੁਤਾਬਕ 26 ਜਨਵਰੀ ਨੂੰ ਗਣਤੰਤਰ ਦਿਵਸ, 11 ਮਾਰਚ ਨੂੰ ਮਹਾਸ਼ਿਵਰਾਤਰੀ, 29 ਮਾਰਚ ਨੂੰ ਹੋਲੀ, 1 ਅਪ੍ਰੈਲ ਨੂੰ ਬੈਂਕ ਹੋਲੀਡੇ, 2 ਅਪ੍ਰੈਲ ਗੁੱਡ ਫ੍ਰਾਈਡੇ, 21 ਅਪ੍ਰੈਲ ਨੂੰ ਸ਼੍ਰੀ ਰਾਮਨੌਵੀਂ, 14 ਮਈ ਨੂੰ ਈਦ, 15 ਅਗਸਤ ਨੂੰ ਸੁਤੰਤਰਤਾ ਦਿਵਸ, 30 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ, 2 ਅਕਤੂਬਰ ਨੂੰ ਗਾਂਧੀ ਜੈਅੰਤੀ, 15 ਅਕਤੂਬਰ ਨੂੰ ਦੁਸਹਿਰਾ, 20 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕਿ ਜੈਅੰਤੀ, 4 ਨਵੰਬਰ ਨੂੰ ਦੀਵਾਲੀ, 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟ ਦਿਵਸ ਅਤੇ 25 ਦਸੰਬਰ ਨੂੰ ਕ੍ਰਿਸਮਸ ਡੇ ਦੀ ਛੁੱਟੀ ਹੋਵੇਗੀ। ਇਸ ਤੋਂ ਇਲਾਵਾ ਇਸ ਸਾਲ ਸਾਰੇ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਬੈਂਕ ਬੰਦ ਰਹਿਣਗੇ। ਇਸ ਤਰ੍ਹਾਂ ਬੈਂਕ 89 ਦਿਨ ਬੰਦ ਰਹਿਣਗੇ।