ਬੈਂਕ ''ਚੋਂ 42,000 ਰੁਪਏ ਚੋਰੀ ਕਰਨ ''ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ

Thursday, Nov 09, 2017 - 11:20 AM (IST)

ਬੈਂਕ ''ਚੋਂ 42,000 ਰੁਪਏ ਚੋਰੀ ਕਰਨ ''ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ


ਫਾਜ਼ਿਲਕਾ (ਲੀਲਾਧਰ, ਨਾਗਪਾਲ) - ਫਾਜ਼ਿਲਕਾ ਜ਼ਿਲੇ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਕਮਾਲ ਵਾਲਾ ਵਿਚ ਬੈਂਕ ਦੀ ਕੰਧ ਤੋੜ ਕੇ 42,000 ਰੁਪਏ ਚੋਰੀ ਕਰਨ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। 
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਭਗਵਾਨ ਮੈਨੇਜਰ ਓਰੀਐਂਟਲ ਬੈਂਕ ਸ਼ਾਖਾ ਪਿੰਡ ਕਮਾਲ ਵਾਲਾ ਨੇ ਦੱਸਿਆ ਕਿ 6/7 ਨਵੰਬਰ 2017 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਬੈਂਕ ਦੀ ਕੰਧ ਤੋੜ ਕੇ ਉਕਤ ਰੁਪਏ ਚੋਰੀ ਕਰ ਲਏ ਗਏ। ਪੁਲਸ ਨੇ ਹੁਣ ਜਾਂਚ-ਪੜਤਾਲ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Related News