ਬੈਂਕ ਮੈਨੇਜਰ ਨੇ ਚੈੱਕ ਚੋਰੀ ਕਰ ਕੇ ਮਾਰ ਲਈ ਠੱਗੀ, ਪੁਲਸ ਵੱਲੋਂ ਮਾਮਲਾ ਦਰਜ

Sunday, Jan 05, 2025 - 06:39 PM (IST)

ਬੈਂਕ ਮੈਨੇਜਰ ਨੇ ਚੈੱਕ ਚੋਰੀ ਕਰ ਕੇ ਮਾਰ ਲਈ ਠੱਗੀ, ਪੁਲਸ ਵੱਲੋਂ ਮਾਮਲਾ ਦਰਜ

ਲੁਧਿਆਣਾ (ਗੌਤਮ)- ਚੈੱਕ ਚੋਰੀ ਕਰਕੇ ਲੱਖਾਂ ਰੁਪਏ ਦੀ ਨਗਦੀ ਕਢਵਾ ਕੇ ਧੋਖਾਦੇਹੀ ਕਰਨ ਦੇ ਦੋਸ਼ ਵਿਚ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਦੀ ਪੁਲਸ ਨੇ ਸੰਚਾਰ ਕਾਲੋਨੀ ਦੇ ਰਹਿਣ ਵਾਲੇ ਮਨਜੀਤ ਕੌਰ ਦੇ ਬਿਆਨ ’ਤੇ ਜੀ.ਕੇ. ਬਿਹਾਰ ਦੇ ਰਹਿਣ ਵਾਲੇ ਸੁਖਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਹੋਰ ਵਧੇਗੀ ਠੰਡ, ਹੁਣ 13 ਜਨਵਰੀ ਨੂੰ ਖੁਲ੍ਹਣਗੇ ਸਕੂਲ

ਪੁਲਸ ਨੂੰ ਦਿੱਤੇ ਬਿਆਨ ਵਿਚ ਮਨਜੀਤ ਕੌਰ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਐੱਚ.ਡੀ.ਐੱਫ.ਸੀ. ਬੈਂਕ ਬਰਾਂਚ ਫੁੱਲਾਂਵਾਲ ਵਿਚ ਰਿਲੇਸ਼ਨ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਸੀ ਅਤੇ ਉਸ ਦੇ ਨਾਲ ਕਾਫੀ ਵਿਸ਼ਵਾਸ ਬਣਿਆ ਹੋਇਆ ਸੀ। ਉਪਰੋਕਤ ਮੁਲਜ਼ਮ ਨੇ ਉਸ ਦੀ ਚੈੱਕ ਬੁਕ ਵਿਚੋਂ ਇਕ ਚੈੱਕ ਚੋਰੀ ਕਰਕੇ ਧੋਖਾਦੇਹੀ ਕਰਦਿਆਂ ਕਿਸੇ ਇੰਦਰਪਾਲ ਸਿੰਘ ਦੇ ਨਾਂ ’ਤੇ ਚੈੱਕ ਕੱਟ ਕੇ 5 ਲੱਖ 47 ਹਜ਼ਾਰ ਦੀ ਨਗਦੀ ਕਢਵਾ ਲਈ।

ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਸਰਕਾਰ ਨੇ 3 ਗੁਣਾ ਵਧਾਈ ਬੁਢਾਪਾ ਪੈਨਸ਼ਨ

ਜਦ ਉਸ ਨੇ ਆਪਣਾ ਅਕਾਊਂਟ ਚੈੱਕ ਕੀਤਾ ਤਾਂ ਉਸ ਨੂੰ ਧੋਖਾਦੇਹੀ ਦਾ ਪਤਾ ਲੱਗਾ ਅਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News