ਕਿਸੇ ਵੀ ਸਰਕਾਰੀ ਸਕੂਲਾਂ ਦੇ ਖਾਤਿਆਂ ''ਚੋਂ ਬੈਂਕ ਕਟੌਤੀ ਬਣੀ ਅਧਿਆਪਕਾਂ ਲਈ ਸਿਰਦਰਦੀ

Thursday, Oct 05, 2017 - 03:54 PM (IST)

ਕਿਸੇ ਵੀ ਸਰਕਾਰੀ ਸਕੂਲਾਂ ਦੇ ਖਾਤਿਆਂ ''ਚੋਂ ਬੈਂਕ ਕਟੌਤੀ ਬਣੀ ਅਧਿਆਪਕਾਂ ਲਈ ਸਿਰਦਰਦੀ

ਸ਼ਾਮਚੁਰਾਸੀ(ਚੁੰਬਰ)— ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਈਸ਼ਰ ਸਿੰਘ ਮੰਝਪੁਰ ਅਤੇ ਜ਼ਿਲਾ ਪ੍ਰਧਾਨ ਉਂਕਾਰ ਸਿੰਘ ਸੂਸ ਨੇ ਸਾਂਝੇ ਤੌਰ 'ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਦੇ ਖਾਤੇ ਮਿਡ-ਡੇ-ਮੀਲ ਅਤੇ ਐੱਸ. ਐੱਮ. ਸੀ. ਦੇ ਖਾਤੇ, ਜੋ ਜ਼ਿਆਦਾਤਰ ਐੱਸ. ਬੀ. ਆਈ. ਵਿਚ ਚੱਲਦੇ ਹਨ, ਐੱਸ. ਐੱਮ. ਸੀ. ਦੇ ਖਾਤਿਆਂ 'ਚੋਂ ਵਰਦੀਆਂ ਦੀ ਗ੍ਰਾਂਟ 'ਚ ਬੈਂਕ ਵੱਲੋਂ ਕੀਤੀ ਕਟੌਤੀ ਨੇ ਸਾਰਾ ਬਕਾਇਆ ਅਪਸੈੱਟ ਕਰ ਦਿੱਤਾ ਹੈ, ਕਿਉਂਕਿ ਸਕੂਲਾਂ ਨੇ ਵਰਦੀਆਂ ਦੇ ਚੈੱਕ ਦੁਕਾਨਦਾਰਾਂ ਨੂੰ ਦੇ ਦਿੱਤੇ ਸਨ ਅਤੇ ਬੈਂਕ ਵੱਲੋਂ ਕਟੌਤੀ ਕਰਨ 'ਤੇ ਰਕਮ ਘਟ ਗਈ। ਅਧਿਆਪਕਾਂ ਵੱਲੋਂ ਕੋਲੋਂ ਪੈਸੇ ਬੈਂਕ ਵਿਚ ਜਮ੍ਹਾ ਕਰਵਾਏ ਜਾ ਰਹੇ ਹਨ। ਜੇਕਰ ਉਹ ਜਮ੍ਹਾ ਨਹੀਂ ਕਰਵਾਉਣਗੇ ਤਾਂ ਚੈੱਕ ਬਾਊਂਸ ਹੋ ਜਾਣਗੇ। ਵੱਖ-ਵੱਖ ਬ੍ਰਾਂਚਾਂ ਜਿਵੇਂ ਬੁੱਲ੍ਹੋਵਾਲ ਤੇ ਹੁਸ਼ਿਆਰਪੁਰ ਦੇ ਬੈਂਕ ਮੈਨੇਜਰਾਂ ਨੂੰ ਇਸ ਸਬੰਧੀ ਚਿੱਠੀ ਦਿੱਤੀ ਗਈ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਬੈਂਕ ਨੂੰ ਉੱਚ ਅਧਿਕਾਰੀਆਂ ਦੀ ਚਿੱਠੀ ਆਵੇਗੀ ਤਾਂ ਹੀ ਕੱਟੇ ਪੈਸੇ ਵਾਪਸ ਖਾਤੇ ਵਿਚ ਪਾਵਾਂਗੇ। ਇਸ ਲਈ ਜਥੇਬੰਦੀ ਦੀ ਸਰਕਾਰ ਤੋਂ ਮੰਗ ਹੈ ਕਿ ਬੈਂਕਾਂ ਵਿਚ ਸਰਕਾਰੀ ਤੌਰ 'ਤੇ ਚਿੱਠੀ ਜਲਦੀ ਜਾਰੀ ਕਰਵਾਈ ਜਾਵੇ। ਇਸ ਨਾਲ ਕੈਸ਼ ਬੁੱਕ ਅਤੇ ਵਰਤੋਂ ਸਰਟੀਫਿਕੇਟ ਵੀ ਪ੍ਰਭਾਵਿਤ ਹੋ ਰਹੇ ਹਨ।
ਇਸ ਮੌਕੇ ਜਸਵੀਰ ਸਿੰਘ ਖਰਲ, ਦਵਿੰਦਰ ਧਾਮੀ, ਸੁਖਵਿੰਦਰ ਸਿੰਘ ਸਹੋਤਾ, ਅਮਰਜੀਤ ਸਿੰਘ ਨੌਸ਼ਹਿਰਾ, ਰਮਨ ਕੁਮਾਰ, ਗੁਰਜੀਤ ਨਿੱਝਰ, ਕਰਨੈਲ ਸਿੰਘ ਮਠਾੜੂ, ਮਹਿੰਦਰ ਸਿੰਘ ਬੁੱਲ੍ਹੋਵਾਲ, ਇਕਬਾਲ ਸਿੰਘ ਦਸੂਹਾ, ਸੁਰਿੰਦਰ ਸਿੰਘ ਟਾਂਡਾ, ਦਵਿੰਦਰ ਸਿੰਘ, ਹਰਜੀਤ ਸਿੰਘ ਸਿੱਧੂ, ਅਮਰੀਕ ਸਿੰਘ ਅਤੇ ਜਸਵੀਰ ਆਦਿ ਹਾਜ਼ਰ ਸਨ।


Related News