ਬਲਵਿੰਦਰ ਬੈਂਸ ਨੇ ਮ੍ਰਿਤਕ ਧਨੰਜੇ ਦੀ ਰੋਂਦੀ-ਪਿੱਟਦੀ ਮਾਂ ਨੂੰ ਗਲੇ ਲਾ ਦਿੱਤਾ ਹੌਂਸਲਾ

Saturday, Nov 30, 2019 - 02:35 PM (IST)

ਬਲਵਿੰਦਰ ਬੈਂਸ ਨੇ ਮ੍ਰਿਤਕ ਧਨੰਜੇ ਦੀ ਰੋਂਦੀ-ਪਿੱਟਦੀ ਮਾਂ ਨੂੰ ਗਲੇ ਲਾ ਦਿੱਤਾ ਹੌਂਸਲਾ

ਲੁਧਿਆਣਾ (ਨਰਿੰਦਰ) ਵਿਧਾਇਕ ਬਲਵਿੰਦਰ ਬੈਂਸ ਸ਼ਨੀਵਾਰ ਨੂੰ ਸਕੂਲ 'ਚ ਸ਼ਰਮਿੰਦਗੀ ਸਹਿਣ ਕਰਨ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੇ ਮ੍ਰਿਤਕ ਧੰਨਜੇ ਦੇ ਪਰਿਵਾਰ ਨੂੰ ਹੌਂਸਲਾ ਦੇਣ ਪੁੱਜੇ। ਬਲਵਿੰਦਰ ਬੈਂਸ ਨੂੰ ਦੇਖਦੇ ਹੀ ਮ੍ਰਿਤਕ ਦੀ ਮਾਂ ਨੇ ਰੋਣਾ-ਕੁਰਲਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣਾ ਦੁੱੱਖੜਾ ਉਨ੍ਹਾਂ ਨੂੰ ਸੁਣਾਇਆ, ਜਿਸ ਤੋਂ ਬਾਅਦ ਬਲਵਿੰਦਰ ਬੈਂਸ ਨੇ ਮ੍ਰਿਤਕ ਦੀ ਮਾਂ ਨੂੰ ਗਲੇ ਲਾ ਕੇ ਹੌਂਸਲਾ ਦਿੱਤਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਵੀ ਜਤਾਇਆ।

ਬਲਵਿੰਦਰ ਬੈਂਸ ਨੇ ਕਿਹਾ ਕਿ ਜੇਕਰ ਸਕੂਲ ਵਾਲਿਆਂ ਨੂੰ ਵਿਦਿਆਰਥੀ ਤੋਂ ਕੋਈ ਸਮੱਸਿਆ ਹੈ ਤਾਂ ਉਸ ਦੇ ਮਾਪਿਆਂ ਨੂੰ ਬੁਲਾ ਕੇ ਵੀ ਸਮੱਸਿਆ ਸੁਲਝਾਈ ਜਾ ਸਕਦੀ ਹੈ ਪਰ ਪਤਾ ਨਹੀਂ ਧਨੰਜੇ ਨੂੰ ਸਕੂਲ ਵਾਲਿਆਂ ਨੇ ਅਜਿਹਾ ਕੀ ਕਿਹਾ ਹੋਵੇਗਾ ਕਿ ਉਸ ਨੇ ਖੁਦਕੁਸ਼ੀ ਕਰ ਲਈ, ਜੋ ਕਿ ਬਹੁਤ ਗਲਤ ਹੈ। ਬਲਵਿੰਦਰ ਬੈਂਸ ਨੇ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਉਹ ਮ੍ਰਿਤਕ ਦੇ ਪਰਿਵਾਰ ਨਾਲ ਖੜ੍ਹੇ ਹਨ ਅਤੇ ਉਹ ਖੁਦ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਲਈ ਪੁਲਸ ਕਮਿਸ਼ਨਰ ਨੂੰ ਅਪੀਲ ਕਰਨਗੇ।


author

Babita

Content Editor

Related News