ਵਿਵਾਦਾਂ ''ਚ ਘਿਰੀ ਰਾਜੋਆਣਾ-ਲੌਂਗੋਵਾਲ ਮਿਲਣੀ, ਰੰਧਾਵਾ ਨੇ ਮੰਗੀ ਰਿਪੋਰਟ

Tuesday, Jan 07, 2020 - 06:35 PM (IST)

ਵਿਵਾਦਾਂ ''ਚ ਘਿਰੀ ਰਾਜੋਆਣਾ-ਲੌਂਗੋਵਾਲ ਮਿਲਣੀ, ਰੰਧਾਵਾ ਨੇ ਮੰਗੀ ਰਿਪੋਰਟ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਪਟਿਆਲਾ ਦੀ ਜੇਲ 'ਚ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਮੁਲਾਕਾਤ ਵਿਵਾਦ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇਹ ਵਿਵਾਦ ਐੱਸ. ਜੀ. ਪੀ. ਸੀ. ਮੈਂਬਰਾਂ ਦੀ ਬਲਵੰਤ ਸਿੰਘ ਰਾਜੋਆਣਾ ਨਾਲ ਜੇਲ 'ਚ ਮੁਲਾਕਾਤ ਦੌਰਾਨ ਵਾਇਰਲ ਹੋਈ ਤਸਵੀਰ ਨੂੰ ਲੈ ਕੇ ਖੜ੍ਹਾ ਹੋਇਆ ਹੈ। ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖਤ ਨੋਟਿਸ ਲਿਆ ਹੈ। ਰੰਧਾਵਾ ਨੇ ਪ੍ਰਿੰਸੀਪਲ ਸਕੱਤਰ ਜੇਲ ਨੂੰ ਪੱਤਰ ਲਿੱਖ ਕੇ ਇਸ ਦਾ ਜਵਾਬ ਮੰਗਿਆ ਹੈ। ਰੰਧਾਵਾ ਨੇ ਜੇਲ 'ਚ ਮੋਬਾਇਲ ਜਾਣ 'ਤੇ ਇਤਰਾਜ਼ ਜਤਾਇਆ ਹੈ। ਰੰਧਾਵਾ ਨੇ ਕਿਹਾ ਕਿ ਨਿਯਮਾਂ ਮੁਤਾਬਕ ਨਾ ਤਾਂ ਜੇਲ ਅੰਦਰ ਮੋਬਾਇਲ ਜਾ ਸਕਦਾ ਹੈ ਅਤੇ ਨਾ ਹੀ ਜੇਲ 'ਚ ਤਸਵੀਰ ਖਿੱਚੀ ਜਾ ਸਕਦੀ ਹੈ। 

PunjabKesari

ਜ਼ਿਕਰਯੌਗ ਹੈ ਕਿ ਰਾਜੋਆਣਾ ਦੀ ਰਿਹਾਈ ਲਈ ਉਨ੍ਹਾਂ ਨੂੰ ਕਾਨੂੰਨੀ ਮਦਦ ਦਾ ਐਲਾਨ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਕ ਵਫਦ ਸਮੇਤ ਪਟਿਆਲਾ ਜੇਲ 'ਚ ਮੁਲਾਕਾਤ ਕੀਤੀ ਗਈ ਸੀ। ਜੇਲ 'ਚ ਮੋਬਾਇਲ ਨਾਲ ਫੋਟੋ ਖਿੱਚਣ 'ਤੇ ਜੇਲ ਮੰਤਰੀ ਭੜਕੇ ਹਨ।


author

Gurminder Singh

Content Editor

Related News