ਬਲੌਂਗੀ ਥਾਣਾ ਪੁਲਸ ਨੇ ਚਲਾਈ ਵਿਸ਼ੇਸ਼ ਚੈਕਿੰਗ ਮੁਹਿੰਮ, ਨਾਜ਼ੁਕ ਥਾਵਾਂ ''ਤੇ ਕੀਤਾ ਫਲੈਗ ਮਾਰਚ

02/10/2022 4:40:51 PM

ਮੋਹਾਲੀ (ਸੰਦੀਪ) : ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਬਲੌਂਗੀ ਥਾਣਾ ਪੁਲਸ ਨੇ ਇਲਾਕੇ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਟੀਮ ਨੇ ਸੰਵੇਦਨਸ਼ੀਲ ਇਲਾਕਿਆਂ ਵਿਚ ਫਲੈਗ ਮਾਰਚ ਵੀ ਕੀਤਾ। ਡੀ. ਐੱਸ. ਪੀ. ਸਿਟੀ-1 ਸੁਖਨਾਜ ਸਿੰਘ ਦੀ ਅਗਵਾਈ ਵਿਚ ਬਲੌਂਗੀ ਥਾਣਾ ਇੰਚਾਰਜ ਸੁਨੀਲ ਕੁਮਾਰ ਦੀ ਨਿਗਰਾਨੀ ਵਿਚ ਇਹ ਮੁਹਿੰਮ ਚਲਾਈ ਗਈ। ਹੋਟਲਾਂ, ਧਰਮਸ਼ਾਲਾ ਸੰਚਾਲਕਾਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਆਪਣੇ ਆਸ-ਪਾਸ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ, ਵਿਅਕਤੀ ਅਤੇ ਸਮਾਨ ਨੂੰ ਵੇਖਦਿਆਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ।

ਪੁਲਸ ਵੱਲੋਂ ਹੋਟਲਾਂ ਅਤੇ ਧਰਮਸ਼ਾਲਾ ਵਿਚ ਚੈਕਿੰਗ ਦੌਰਾਨ ਸਰਪ੍ਰਾਈਜ਼ ਵਿਜ਼ਿਟ ਕਰਦਿਆਂ ਰਿਕਾਰਡ ਚੈੱਕ ਕੀਤਾ ਗਿਆ। ਇਸ ਗੱਲ ਦੀ ਜਾਂਚ ਕੀਤੀ ਗਈ ਕਿ ਸਾਰਿਆਂ ਨੇ ਆਪਣੇ ਇੱਥੇ ਠਹਿਰਨ ਵਾਲੇ ਲੋਕਾਂ ਦੀ ਰਜਿਸਟਰ ਵਿਚ ਠੀਕ ਐਂਟਰੀ ਕੀਤੀ ਹੋਈ ਹੈ ਜਾਂ ਨਹੀਂ। ਨਿਯਮ ਅਨੁਸਾਰ ਇੱਥੇ ਠਹਿਰਨ ਵਾਲੀਆਂ ਦੀ ਪਛਾਣ ਲਈ ਉਨ੍ਹਾਂ ਦੇ ਆਧਾਰ ਕਾਰਡ ਜਾਂ ਹੋਰ ਦਸਤਾਵੇਜ਼ ਦੀ ਕਾਪੀ ਵੀ ਰਿਕਾਰਡ ਵਿਚ ਲਾਈ ਜਾ ਰਹੀ ਹੈ ਜਾਂ ਨਹੀਂ? ਹੋਟਲਾਂ ਅਤੇ ਧਰਮਸ਼ਾਲਾ ਦੇ ਸੰਚਾਲਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਜੇਕਰ ਉਨ੍ਹਾਂ ਦੇ ਇੱਥੇ ਕੋਈ ਸ਼ੱਕੀ ਠਹਿਰਦਾ ਹੈ ਤਾਂ ਤੁਰੰਤ ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿਓ।


Babita

Content Editor

Related News