ਬਾਦਲਾਂ ਦੀ ਹਾਲਤ ਪਾਣੀਓਂ ਪਤਲੀ, ਟਕਸਾਲੀ ਵੀ ਬਗ਼ਾਵਤ 'ਤੇ ਉਤਰੇ' : ਦਾਦੂਵਾਲ
Wednesday, Dec 05, 2018 - 04:53 PM (IST)

ਜੈਤੋਂ (ਸਤਵਿੰਦਰ) : ਸਰਬੱਤ ਖ਼ਾਲਸਾ ਜਥੇਦਾਰਾਂ ਵੱਲੋਂ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ, ਸਿੰਘਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦਾਣਾ ਮੰਡੀ 'ਚ ਇਨਸਾਫ਼ ਮੋਰਚਾ ਲਗਾਤਾਰ ਜਾਰੀ ਹੈ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੀ ਸਿਆਸਤ 'ਚ ਬਾਦਲਾਂ ਦੀ ਹਾਲਤ ਪਾਣੀ ਨਾਲੋਂ ਪਤਲੀ ਹੋਈ ਪਈ ਹੈ ਅਤੇ ਟਕਸਾਲੀ ਅਕਾਲੀ ਆਗੂ ਵੀ ਬਗ਼ਾਵਤ 'ਤੇ ਉਤਰ ਆਏ ਹਨ। ਉਨ੍ਹਾਂ ਕੌਮ ਨੂੰ ਅਪੀਲ ਕੀਤੀ ਹੈ ਕਿ ਸੌਧਾ ਨਾਲ ਘਿਓ ਖਿਚੜੀ ਹੋ ਕੇ ਪੰਥ ਨੂੰ ਉਜਾੜਨ ਦੀਆਂ ਕੋਝੀਆਂ ਹਰਕਤਾਂ ਕਰਨ ਵਾਲੇ ਇਨ੍ਹਾਂ ਬਾਦਲਾਂ ਨੂੰ ਸਮਾਜ ਦੇ ਹਰ ਤਬਕੇ ਵਲੋਂ ਲਾਅਨਤਾਂ ਪੈ ਰਹੀਆਂ ਹਨ। ਜੋ ਗੁਰੂ ਦੇ ਪਿਆਰੇ ਇਨਸਾਫ਼ ਮੋਰਚੇ 'ਚ ਅਜੇ ਤੱਕ ਆਪਣੀ ਹਾਜ਼ਰੀ ਨਹੀਂ ਲਵਾ ਸਕੇ, ਉਹ ਸਮਾਂ ਰਹਿੰਦੇ ਗੁਰੂ ਦੇ ਚਰਨਾਂ 'ਚ ਆ ਜਾਣ ਅਤੇ ਆਪਣੀ ਹਾਜ਼ਰੀ ਦਰਜ ਕਰਵਾਉਣ। ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ ਅਤੇ ਦੋਸ਼ੀਆਂ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾ ਸਕਦਾ। ਇਨਸਾਫ਼ ਮੋਰਚਾ ਤਦ ਤੱਕ ਨਿਰੰਤਰ ਜਾਰੀ ਰਹੇਗਾ ਜਦ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ, ਬਰਗਾੜੀ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਸਜ਼ਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ।
ਇਹ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਤ ਇਸੇ ਤਰ੍ਹਾਂ ਹਰ ਰੋਜ਼ ਇਨਸਾਫ਼ ਮੋਰਚੇ 'ਚ ਆਪਣੀ ਹਾਜ਼ਰੀ ਭਰੇ ਤਾਂ ਜੋ ਗੂੰਗੀ-ਬੋਲੀ ਸਰਕਾਰ ਦੇ ਕੰਨਾਂ ਤੱਕ ਇਨਸਾਫ਼ ਦੀ ਗੁਹਾਰ ਪੁੱਜ ਸਕੇ। ਹਰ ਰੋਜ਼ ਦੀ ਤਰ੍ਹਾਂ ਪੰਜਾਬ ਭਰ ਤੋਂ ਹਿੰਦੂ, ਮੁਸਲਿਮ ਅਤੇ ਧਾਰਮਿਕ ਜੱਥੇਬੰਦੀਆਂ ਦੇ ਜੱਥਿਆਂ ਨੇ ਇਨਸਾਫ਼ ਮੋਰਚੇ 'ਚ ਆਪਣੀ ਹਾਜ਼ਰੀ ਭਰ ਕੇ ਸਮਰਥਨ ਦੇ ਰਹੀਆਂ ਹਨ, ਜਿਨਾਂ ਦਾ ਸਵਾਗਤ ਜਥੇਦਾਰ ਧਿਆਨ ਸਿੰਘ ਮੰਡ ਆਪ ਕਰਦੇ ਹਨ। ਇਸ ਸਮੇਂ ਬਾਬਾ ਰਾਜਾ ਰਾਜ ਸਿੰਘ ਮਾਲਵਾ ਤਰਨਾ ਦਲ, ਬਾਬਾ ਮੋਹਨ ਦਾਸ ਬਰਗਾੜੀ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਸ਼ੋਕ ਚੁੱਘ ਸ਼ੀ੍ਰ ਮੁਕਤਸਰ ਸਾਹਿਰ, ਭਾਈ ਬੂਟਾ ਸਿੰਘ ਰਣਸੀਂਹ ਅਕਾਲੀ ਦਲ 1920, ਭਾਈ ਪਰਮਜੀਤ ਸਿੰਘ ਸਹੋਲੀ ਅਤੇ ਠਾਕੁਰ ਦਲੀਪ ਸਿੰਘ ਸੰਪ੍ਰਦਾਇ ਦਾ ਜੱਥਾ ਹਾਜ਼ਰ ਸੀ।