ਬਜਾਜ ਫਾਇਨਾਂਸ ਕੰਪਨੀ ਦੇ ਕਰਮਚਾਰੀ ''ਤੇ ਜਾਨਲੇਵਾ ਹਮਲਾ, ਮਾਮਲਾ ਦਰਜ

09/25/2020 4:47:17 PM

ਜਲਾਲਾਬਾਦ (ਸੇਤੀਆ) : ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਬਜਾਜ ਫਾਇਨਾਂਸ ਕੰਪਨੀ ਦੇ ਕਰਮਚਾਰੀ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਇਕ ਨਾਮਜ਼ਦ ਤੇ 2 ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮੱਖਣ ਸਿੰਘ ਨੇ ਦੱਸਿਆ ਕਿ ਮੁੱਦਈ ਲਵਪ੍ਰੀਤ ਸਿੰਘ ਪੁੱਤਰ ਸੁਖਵਿਦਰ ਸਿੰਘ ਵਾਸੀ ਲੱਖੋ ਵਾਲੀ ਜੋ ਕਿ ਬਜਾਜ ਫਾਇਨਾਂਸ ਕੰਪਨੀ 'ਚ ਬਤੌਰ ਕੁਲੈਕਸ਼ਨ ਦਾ ਕੰਮ ਕਰਦਾ ਹੈ ਅਤੇ ਮੁੱਦਈ ਨੇ ਰਾਹੁਲ ਸੁਖੀਜਾ ਤੋਂ ਮੋਬਾਇਲ ਦੀਆਂ ਕਿਸ਼ਤਾਂ (ਬਜਾਜ ਫਾਇਨਾਂਸ ਕੰਪਨੀ ਦੀਆਂ ਕਿਸ਼ਤਾਂ) ਦੀ ਮੰਗ ਕੀਤੀ ਤਾਂ ਰਾਹੁਲ ਸੁਖੀਜਾ ਵਗੈਰਾ ਨੇ ਮੁੱਦਈ ਨਾਲ ਗਾਲੀ ਗਲੋਤ ਕੀਤਾ। ਇਹ ਹੀ ਨਹੀਂ ਮਿਤੀ 24 ਸਤੰਬਰ 2020 ਨੂੰ ਸਵੇਰੇ ਕਰੀਬ 10.30 ਵਜੇ ਜਦ ਉਹ ਕੁੱਕੜ ਇੰਟਰਪ੍ਰਾਇਜ਼ ਨਜ਼ਦੀਕ ਥਾਣਾ ਸਿਟੀ ਜਲਾਲਾਬਾਦ ਕੋਲ ਜਾ ਰਿਹਾ ਸੀ ਤਾਂ ਰਾਹੁਲ ਸੁਖੀਜਾ ਨੇ ਕੋਈ ਪਿਸਤੋਲ ਵਰਗੀ ਚੀਜ਼ ਨਾਲ ਫਾਇਰ ਕੀਤਾ ਅਤੇ ਲਵਪ੍ਰੀਤ ਨੇ ਨੀਵੇਂ ਹੋ ਕੇ ਆਪਣੀ ਜਾਨ ਬਚਾਈ।

ਪੁਲਸ ਨੇ ਲਵਪ੍ਰੀਤ ਸਿੰਘ ਦੇ ਬਿਆਨਾਂ 'ਤੇ ਰਾਹੁਲ ਸੁਖੀਜਾ ਪੁੱਤਰ ਕ੍ਰਿਸ਼ਨ ਲਾਲ ਵਾਸੀ ਦਸ਼ਮੇਸ਼ ਨਗਰ ਜਲਾਲਾਬਾਦ ਖ਼ਿਲਾਫ਼ ਧਾਰਾ 307,34, 25,27,54,59 ਅਸਲਾ ਐਕਟ 1959 ਅਧੀਨ ਦਰਜ ਕੀਤਾ ਹੈ ਜਦਕਿ ਦੋਸ਼ੀ ਫਰਾਰ ਹਨ।
ਇਥੇ ਦੱਸਣਯੋਗ ਹੈ ਮਹਿਜ਼ 10 ਮੀਟਰ ਦੀ ਦੂਰੀ ਤੇ ਥਾਣਾ ਸਿਟੀ ਨੇੜੇ ਗੋਲੀ ਚਲਣਾ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰਦੀ ਹੈ ਕਿਉਂਕਿ ਇਸ ਤੋਂ 15 ਦਿਨ ਪਹਿਲਾਂ ਵੀ ਥਾਣਾ ਸਿਟੀ ਦੇ ਨੇੜੇ ਗੋਲ਼ੀ ਚੱਲਣ ਦੀ ਘਟਨਾ ਵਾਪਰ ਚੁੱਕੀ ਹੈ।


Gurminder Singh

Content Editor

Related News