ਪੌਣੇ ਦੋ ਕਰੋੜ ਵੋਟਰਾਂ ’ਚੋਂ ਸਿਰਫ਼ 4 ਹਜ਼ਾਰ ਵੋਟਰਾਂ ਨੇ ਇਕ ਪਾਰਟੀ ਨੂੰ ਬਿਠਾਇਆ ਰਾਜਗੱਦੀ ਉਪਰ
Thursday, Mar 25, 2021 - 03:56 PM (IST)
ਬਾਘਾਪੁਰਾਣਾ (ਚਟਾਨੀ) - ਵਿਧਾਨ ਸਭਾ ਚੋਣਾਂ ਤੋਂ ਇਕ ਸਾਲ ਪਹਿਲਾਂ ਹੀ ਇਕ ਏਜੰਸੀ ਵਲੋਂ ਕੀਤੇ ਗਏ ਸਰਵੇਖਣ, ਜਿਸ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਦਿੰਦਿਆਂ ਸਰਕਾਰ ਬਨਾਉਣ ਵਿਚ ਸਭ ਤੋਂ ਮੋਹਰੀ ਅਤੇ ਸਮਰੱਥ ਦਿਖਾਇਆ ਗਿਆ ਹੈ, ਦੀ ਚਾਰੇ ਪਾਸੇ ਕਿਰਕਿਰੀ ਹੁੰਦੀ ਦਿਖਾਈ ਦੇ ਰਹੀ ਹੈ। ਪੌਣੇ ਦੋ ਕਰੋੜ ਵੋਟਰਾਂ ਵਿਚੋਂ ਮਹਿਜ਼ 4-5 ਹਜ਼ਾਰ ਵੋਟਰਾਂ ਦੇ ਆਧਾਰਿਤ ਸਰਵੇਖਣ ਵਿਚੋਂ ਕੱਢੇ ਗਏ ਨਤੀਜੇ ’ਤੇ ਭਾਵੇਂ ਆਮ ਆਦਮੀ ਪਾਰਟੀ ਆਪਣੇ ਆਪ ਨੂੰ 2022 ਵਿਚ ਪੰਜਾਬ ਦਾ ਰਾਜਾ ਹੋਣ ਦਾ ਭਰਮ ਪਾਲੀ ਬੈਠੀ ਹੈ ਪਰ ਡੂੰਘੇ ਸਰਵੇਖਣ ਕਰਨ ਵਾਲੇ ਰਾਜਨੀਤਿਕ ਮਾਹਰ ਅਜਿਹੀਆਂ ਏਜੰਸੀਆਂ ਵਲੋਂ ਕੀਤੇ ਗਏ ਸਰਵੇਖਣ ਨੂੰ ਬਚਕਾਨਾ, ਤੱਥਾਂ ਤੋਂ ਕੋਹਾਂ ਦੂਰ ਅਤੇ ਰਾਜਨੀਤਿਕ ਚਲਾਕੀਆਂ ਵਾਲਾ ਕਦਮ ਦੱਸਦੇ ਹਨ।
ਪੜ੍ਹੋ ਇਹ ਵੀ ਖ਼ਬਰ - ਗਮ ’ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਦੇ ਡੱਬੇ ਵੰਡਣ ਗਏ ਭਰਾ ਦੀ ਹਾਦਸੇ ’ਚ ਦਰਦਨਾਕ ਮੌਤ
ਮਾਹਿਰਾਂ ਦਾ ਕਹਿਣਾ ਹੈ ਕਿ ਆਖਰੀ ਵਰ੍ਹੇ ਵਿਚ ਸਤਾਧਾਰੀ ਪਾਰਟੀ ਵਲੋਂ ਅਨੇਕਾ ਦਾਅ ਪੇਚ ਖੇਡੇ ਜਾਣੇ ਹੁੰਦੇ ਹਨ ਤਾਂ ਫਿਰ ਇਕ ਸਾਲ ਪਹਿਲਾਂ ਹੀ ਸਰਵੇਖਣਾਂ ਰਾਹੀਂ ਕਿਸੇ ਸਿੱਟੇ ਉਪਰ ਪੁੱਜਣਾ ਕਿਸੇ ਤਰ੍ਹਾਂ ਸੰਭਵ ਨਹੀਂ ਹੋ ਸਕਦਾ। ਮਾਹਿਰ ਕਹਿੰਦੇ ਹਨ ਕਿ ਉਹ ਇਹ ਦਾਅਵਾ ਹਿੱਕ ਠੋਕ ਕੇ ਨਹੀਂ ਕਰਦੇ ਕਿ ਸਾਰੇ ਦੇ ਸਾਰੇ ਸਰਵੇਖਣ ਹਮੇਸ਼ਾ ਗਲਤ ਹੁੰਦੇ ਹਨ ਪਰ ਇਹ ਵੀ ਕਹਿਣਾ ਠੀਕ ਨਹੀਂ ਕਿ ਸਰਵੇਖਣ ਏਜੰਸੀਆਂ ਦਾ ਦਾਅਵੇ ਇੰਨ-ਬਿੰਨ ਖਰੇ ਉਤਰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ
ਪਿਛਲੀਆਂ 2017 ਦੀਆਂ ਚੋਣਾਂ ਤੋਂ ਪਹਿਲਾਂ 2016 ਵਿਚ ਅਨੇਕਾਂ ਏਜੰਸੀਆਂ ਨੇ ਸਰਵੇਖਣ ਕੀਤੇ ਅਤੇ ਅਖੀਰ ਵਿਚ ‘ਆਪ’ ਨੂੰ ਬਹੁਮਤ ਦੇ ਨੇੜੇ ਦਿਖਾ ਕੇ ਸਰਕਾਰ ਬਨਾਉਣ ਵੱਲ ਵੱਧਦੀ ਪਾਰਟੀ ਦਿਖਾਇਆ ਗਿਆ ਪਰ ਹੋਇਆ ਇਸ ਦੇ ਬਿਲਕੁੱਲ ਉਲਟ।
ਪੜ੍ਹੋ ਇਹ ਵੀ ਖ਼ਬਰ - ਮੋਗਾ ‘ਚ ਦੁਖ਼ਦ ਘਟਨਾ : ਦਰਦ ਨਾਲ ਤੜਫਦੀ ਗਰਭਵਤੀ ਦੀ ਇਲਾਜ ਨਾ ਹੋਣ ਕਰਕੇ ਬੱਚੇ ਸਣੇ ਮੌਤ
ਸਿਆਸੀ ਮਾਹਰਾਂ ਦਾ ਆਖਣਾ ਹੈ ਕਿ ਹੁਣੇ ਹੋਏ ਸਰਵੇਖਣ ਵਿਚ 4000 ਵੋਟਰਾਂ ਵਿਚੋਂ ਕਿਹੜੇ-ਕਿਹੜੇ ਵਰਗ ਦੇ ਲੋਕਾਂ ਦੀ ਚੋਣ ਕਰ ਕੇ ਪਾਰਟੀਆਂ ਬਾਰੇ ਪੁੱਛਿਆ ਗਿਆ, ਕੀ ਚੁਣੇ ਗਏ ਵੋਟਰ ਸ਼ਹਿਰੀ ਸਨ ਜਾਂ ਪੇਂਡੂ, ਮਜ਼ਦੂਰ ਸਨ ਜਾਂ ਵਪਾਰੀ, ਮੁਲਾਜ਼ਮ ਸਨ ਜਾਂ ਦੁਕਾਨਦਾਰ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ। ਇਸ ਲਈ ਸਰਵੇਖਣ ਦੇ ਆਧਾਰ ’ਤੇ ਸਿੱਟੇ ਉਪਰ ਪੁੱਜਣਾ ਬੇਵਕੂਫੀ ਭਰਿਆ ਕਦਮ ਸਿੱਧ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)