ਕੈਨੇਡਾ ਤੋਂ ਆਈ ਮਾੜੀ ਖ਼ਬਰ ਨੇ ਵਿਛਾਏ ਸੱਥਰ, ਚੂੜੇ ਦਾ ਰੰਗ ਫਿੱਕਾ ਪੈਣ ਤੋਂ ਪਹਿਲਾਂ ਜਹਾਨੋ ਤੁਰ ਗਈ ਪੰਜਾਬ ਦੀ ਧੀ

Wednesday, Aug 16, 2023 - 06:26 PM (IST)

ਕੈਨੇਡਾ ਤੋਂ ਆਈ ਮਾੜੀ ਖ਼ਬਰ ਨੇ ਵਿਛਾਏ ਸੱਥਰ, ਚੂੜੇ ਦਾ ਰੰਗ ਫਿੱਕਾ ਪੈਣ ਤੋਂ ਪਹਿਲਾਂ ਜਹਾਨੋ ਤੁਰ ਗਈ ਪੰਜਾਬ ਦੀ ਧੀ

ਭਗਤਾ ਭਾਈ (ਢਿੱਲੋਂ) : ਪੰਜਾਬ ਦੀ ਇਕ ਹੋਰ ਮੁਟਿਆਰ ਦੀ ਕੈਨੇਡਾ 'ਚ ਦੁਖਦਾਇਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਭਗਤਾ ਭਾਈ ਕਾ ਦੇ ਨੇੜਲੇ ਪਿੰਡ ਜਲਾਲ ਦੀ ਜੰਮਪਲ ਜਸਮੀਨ ਕੌਰ ਦੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਭਿਆਨਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਜਿਸ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ 'ਚ ਚੀਕ ਚਿਹਾੜਾ ਮਚ ਗਿਆ। ਦੱਸਣਯੋਗ ਹੈ ਕਿ ਪਿੰਡ ਭਗਤਾ ਭਾਈ ਦੇ ਨੇੜਲੇ ਪਿੰਡ ਜਲਾਲ ਦੀ ਜੰਮਪਲ ਜਸਮੀਨ ਕੌਰ ਗੋਂਦਾਰਾ ਦਾ ਵਿਆਹ 5 ਅਗਸਤ 2022 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਵਾਂਦਰ ਵਿਖੇ ਸਤਵਿੰਦਰ ਸਿੰਘ ਵਾਂਦਰ ਨਾਲ ਹੋਇਆ ਸੀ।

PunjabKesari

ਜਸਮੀਨ ਕੌਰ ਗੋਂਦਾਰਾ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਆਪਣੀ ਪੜ੍ਹਾਈ ਕਰਨ ਲਈ ਸਟੂਡੈਂਟ ਵੀਜ਼ਾ ਲੈ ਕੇ 26 ਅਗਸਤ 2022 ਨੂੰ ਚਲੀ ਗਈ ਸੀ। ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਵੀ ਜਸਮੀਨ ਕੌਰ ਦਾ ਆਪਣੇ ਕੰਮ ’ਤੇ ਆਉਣ ਜਾਣ ਆਮ ਵਾਂਗ ਸੀ ਪਰ ਮੌਤ ਰੂਪੀ ਦੈਂਤ ਨੇ ਬੀਤੇ ਕੱਲ੍ਹ ਜਸਮੀਨ ਨੂੰ ਇੱਕ ਹਾਦਸੇ ਦੌਰਾਨ ਆਪਣੀ ਚੰਦਰੀ ਬੁੱਕਲ ’ਚ ਲੈ ਲਿਆ।

ਇਹ ਵੀ ਪੜ੍ਹੋ : ਬਰਨਾਲਾ 'ਚ ਮਾਂ-ਧੀ ਦੇ ਕਤਲ ਦੀ ਘਟਨਾ ਨੂੰ ਅੱਖੀਂ ਵੇਖਣ ਵਾਲੇ ਜ਼ਖ਼ਮੀ ਜਵਾਈ ਨੇ ਬਿਆਨਿਆ ਖ਼ੌਫ਼ਨਾਕ ਮੰਜ਼ਰ

ਜਸਮੀਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਜਸਮੀਨ ਦੇ ਪੇਕੇ ਪਿੰਡ ਜਲਾਲ ਅਤੇ ਸਹੁਰੇ ਪਿੰਡ ਵਾਂਦਰ ਜ਼ਿਲ੍ਹਾ ਮੋਗਾ ’ਚ ਸੋਗ ਦੀ ਲਹਿਰ ਪਸਰ ਗਈ। ਤਾਜ਼ਾ ਜਾਣਕਾਰੀ ਮੁਤਾਬਕ ਜਸਮੀਨ ਦੀ ਮ੍ਰਿਤਕ ਦੇਹ ਕੈਨੇਡਾ ਵਿਖੇ ਹੀ ਪੋਸਟਮਾਰਟਮ ਲਈ ਰੱਖੀ ਹੋਈ ਹੈ।

PunjabKesari

ਉਧਰ ਜਸਮੀਨ ਦੇ ਸਹੁਰਿਆਂ ਦੇ ਅਜੇ ਚਾਅ ਵੀ ਪੂਰੇ ਨਹੀਂ ਸਨ ਹੋਏ ਅਤੇ ਜਸਮੀਨ ਦੇ ਚੂੜੇ ਦਾ ਰੰਗ ਵੀ ਅਜੇ ਫਿੱਕਾ ਨਹੀਂ ਸੀ ਪਿਆ ਕਿ ਇਸ ਘਟਨਾ ਨੇ ਸਭ ਨੂੰ ਦੁੱਖ ’ਚ ਪਾ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਦਿਨ ਦਿਹਾੜੇ ਵੱਡੀ ਘਟਨਾ, ਮਾਰੂ ਹਥਿਆਰ ਦਿਖਾ ਕੇ ਔਰਤ ਤੋਂ ਸ਼ਰੇਆਮ ਲੁੱਟੇ ਡੇਢ ਲੱਖ ਦੇ ਗਹਿਣੇ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News