ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੱਗੇ ਗੰਦਗੀ ਦੇ ਢੇਰ
Wednesday, Feb 21, 2018 - 08:05 AM (IST)

ਗਿੱਦੜਬਾਹਾ (ਸੰਧਿਆ) - ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ, ਪੰਜਾਬ ਦੇ ਸੱਦੇ 'ਤੇ ਸਫ਼ਾਈ ਮੁਲਾਜ਼ਮਾਂ ਨੇ ਨਗਰ ਕੌਂਸਲ ਵਿਚ 19 ਫਰਵਰੀ ਤੋਂ ਪੰਜਾਬ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰੇ, ਘੜਾ ਭੰਨ ਮੁਜ਼ਾਹਰਾ, ਰੋਸ ਧਰਨੇ ਆਦਿ ਸ਼ੁਰੂ ਕੀਤੇ ਹੋਏ ਹਨ, ਜੋ ਕਿ 23 ਫਰਵਰੀ ਤੱਕ ਜਾਰੀ ਰਹਿਣਗੇ।
ਇਸ ਦੌਰਾਨ ਪ੍ਰਧਾਨ ਰਾਜੇਸ਼ ਟਾਂਕ ਬੌਬੀ ਨੇ ਦੱਸਿਆ ਕਿ ਪੰਜਾਬ ਸਰਕਾਰ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਸਫਾਈ ਮੁਲਾਜ਼ਮਾਂ ਵੱਲੋਂ ਵਿੱਢੀ ਹੜਤਾਲ ਦੌਰਾਨ ਸ਼ਹਿਰ 'ਚ ਬਾਅਦ ਦੁਪਹਿਰ ਤੱਕ ਗੰਦਗੀ ਦੀ ਭਰਮਾਰ ਰਹੀ। ਸ਼ਹਿਰ ਦੇ ਦੌਲਾ ਗੇਟ, ਨਵੇਂ ਪਾਰਕ ਦੇ ਗੇਟ ਸਾਹਮਣੇ, ਸ਼ਮਸ਼ਾਨਘਾਟ ਕੋਲ ਆਦਿ ਥਾਵਾਂ 'ਤੇ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।