ਨਸ਼ੇ ’ਚ ਟੱਲੀ ਨੌਜਵਾਨਾਂ ਨੇ ਪਤੀ ਦੇ ਸਾਹਮਣੇ ਪਤਨੀ ਨੂੰ ਕੀਤੇ ਭੱਦੇ ਕੁਮੈਂਟ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ
Thursday, Oct 01, 2020 - 05:04 PM (IST)
ਭਵਾਨੀਗੜ੍ਹ (ਕਾਂਸਲ)— ਸਥਾਨਕ ਅਨਾਜ਼ ਮੰਡੀ ਵਿਖੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਦੋਂ ਅਨਾਜ ਮੰਡੀ ’ਚ ਸੈਰ ਕਰ ਰਹੇ ਇਕ ਵਿਅਕਤੀ ਦੇ ਸਾਹਮਣੇ ਉਸ ਦੀ ਪਤਨੀ ਨੂੰ ਭੱਦੇ ਕੁਮੈਂਟ ਕਰ ਰਹੇ ਕੁਝ ਨਸ਼ੇੜੀਆਂ ਨੂੰ ਰੋਕਿਆ ਗਿਆ। ਨਸ਼ੇੜੀਆਂ ਵੱਲੋਂ ਭੱਦੇ ਕੁਮੈਂਟ ਕਰਨ ਤੋਂ ਰੋਕਣ ’ਤੇ ਨਸ਼ੇੜੀਆਂ ਨੇ ਪਹਿਲਾਂ ਵਿਅਕਤੀ ਦੀ ਅਨਾਜ ਮੰਡੀ ਦੇ ਯਾਰਡ ’ਚ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਉਨ੍ਹਾਂ ਦੇ ਘਰ ਅਤੇ ਦੁਕਾਨ ’ਤੇ ਹਮਲਾ ਕਰਕੇ ਭੰਨ ਤੋੜ ਕੀਤੀ ਅਤੇ ਉਕਤ ਪਰਿਵਾਰ ਨੇ ਡਰ ਅਤੇ ਦਹਿਸ਼ਤ ਦੇ ਸਾਏ ਹੇਠ ਘਰ ਦੀ ਛੱਤ ਰਾਹੀਂ ਆਪਣੇ ਗੁਆਂਢੀਆਂ ਦੇ ਘਰਾਂ ’ਚ ਅਸਾਰਾ ਲੈ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ: ਕੈਨੇਡਾ 'ਚ ਖ਼ੁਦਕੁਸ਼ੀ ਕਰਨ ਵਾਲੇ ਜਲੰਧਰ ਦੇ ਨੌਜਵਾਨ ਦੇ ਪਿਤਾ ਨੇ ਕੀਤੇ ਹੈਰਾਨੀਜਨਕ ਖੁਲਾਸੇ
ਇਸ ਸਬੰਧੀ ਜਾਣਕਾਰੀ ਦਿੰਦੇ ਅਨਾਜ ਮੰਡੀ ਦੇ ਆੜ੍ਹਤੀਏ ਰਾਮ ਚੰਦ ਦੇ ਪੁੱਤਰ ਭਵਨੀਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਜਦੋਂ ਆਪਣੀ ਪਤਨੀ ਨਾਲ ਅਨਾਜ ਮੰਡੀ ’ਚ ਸੈਰ ਕਰ ਰਿਹਾ ਸੀ ਤਾਂ ਇਸ ਦੌਰਾਨ ਉਥੇ ਖੜ੍ਹੇ 3 ਵਿਅਕਤੀ ਜੋ ਕਿ ਕਥਿਤ ਤੌਰ ’ਤੇ ਕਿਸ ਨਸ਼ੇ ’ਚ ਟੱਲੀ ਸਨ, ਉਨ੍ਹਾਂ ਨੇ ਮੰਡੀ ਦੇ ਯਾਰਡ ਨੇੜੇ ਉਨ੍ਹਾਂ ਅੱਗੇ ਆ ਕੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਸ ਦੇ ਸਾਹਮਣੇ ਉਸ ਦੀ ਪਤਨੀ ਨੂੰ ਭੱਦੇ ਕੁੰਮੈਟ ਕਰਦਿਆਂ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ।
ਜਿਸ ’ਤੇ ਉਸ ਪਤਨੀ ਇਨ੍ਹਾਂ ਤੋਂ ਆਪਣੀ ਇੱਜ਼ਤ ਬਚਾਉਣ ਲਈ ਭੱਜ ਕੇ ਘਰ ਆ ਗਈ ਅਤੇ ਜਦੋਂ ਮੈਂ ਉਨ੍ਹਾਂ ਦੀ ਇਸ ਹਰਕਤ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਮੇਰੇ ਨਾਲ ਪਹਿਲਾਂ ਹੱਥੋਪਾਈ ਕਰਦੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਂ ਵੀ ਇਥੋਂ ਭੱਜ ਕੇ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਫਿਰ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਜਿਨ੍ਹਾਂ ਦੀ ਗਿਣਤੀ 30-40 ਦੇ ਕਰੀਬ ਹੋਵੇਗੀ ਅਤੇ ਇਹ ਸਾਰੇ ਡਾਂਗਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਨੇ ਸਾਡੀ ਮੰਡੀ ਵਾਲੀ ਦੁਕਾਨ ਅਤੇ ਦੁਕਾਨ ਦੇ ਪਿਛੇ ਬਣੇ ਘਰ ’ਤੇ ਹਮਲਾ ਕਰ ਦਿੱਤਾ।
ਦੁਕਾਨ ਅਤੇ ਘਰ ’ਚ ਦਾਖ਼ਲ ਹੋਣ ਲਈ ਸਾਰੇ ਸ਼ਟਰ ਅਤੇ ਦਰਵਾਜਿਆਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਦੌਰਾਨ ਉਸ ਦੇ ਮਾਪੇ, ਪਤਨੀ ਅਤੇ ਬੱਚੇ ਬਹੁਤ ਡਰੇ ਅਤੇ ਸਹਿਮੇ ਹੋਏ ਸਨ, ਜਿਨ੍ਹਾਂ ਨੇ ਡਰ ਅਤੇ ਦਹਿਸ਼ਤ ਦੇ ਇਸ ਸਾਏ ਹੇਠ ਆਪਣੀ ਜਾਨ ਬਚਾਉਣ ਲਈ ਘਰ ਦੀ ਛੱਤ ਰਾਹੀਂ ਆਪਣੇ ਗੁਆਂਢੀਆਂ ਦੇ ਘਰਾਂ ’ਚ ਆਸਰਾ ਲਿਆ ਅਤੇ ਪੁਲਸ ਨੂੰ ਫੋਨ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਪੁਲਸ ਦੀ ਗੱਡੀ ਆਈ ਤਾਂ ਪੁਲਸ ਦੀ ਗੱਡੀ ਦੀ ਆਵਾਜ਼ ਸੁਣ ਕੇ ਇਹ ਸਾਰੇ ਹਮਲਾਵਰ ਇਥੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ: ਆਂਗਨਵਾੜੀ 'ਚ ਪੜ੍ਹਨ ਵਾਲੀ ਇਸ ਮਾਸੂਮ ਨੇ ਇੰਝ ਚਮਕਾਇਆ ਪੰਜਾਬ ਦਾ ਨਾਂ, ਪਰਿਵਾਰ ਹੋਇਆ ਬਾਗੋ-ਬਾਗ
ਇਸ ਮੌਕੇ ’ਤੇ ਬਾਬੂ ਪ੍ਰਕਾਸ਼ ਚੰਦ ਗਗਰ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਨੇ ਕਿਹਾ ਕਿ ਅਨਾਜ ਮੰਡੀ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਈ ਹੈ ਅਤੇ ਅਕਸਰ ਹੀ ਇਥੇ ਸੈਰ ਕਰਨ ਲਈ ਆਉਂਦੀਆਂ ਔਰਤਾਂ ਅਤੇ ਲੜਕੀਆਂ ਨਾਲ ਨਸ਼ੇੜੀਆਂ ਵੱਲੋਂ ਛੇੜਛਾੜ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਿਸ ਤੋਂ ਲੋਕ ਬਹੁਤ ਦੁਖੀ ਹਨ।
ਇਸ ਮੌਕੇ ਆਪਣੀ ਪੁਲਸ ਪਾਰਟੀ ਸਮੇਤ ਪਹੁੰਚੇ ਥਾਣਾ ਮੁਖੀ ਰਮਨਦੀਪ ਸਿੰਘ ਨੇ ਘਟਨਾ ਦਾ ਜਾਇਜਾ ਲਿਆ ਅਤੇ ਮੰਡੀ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਘਗੋਲਿਆਂ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਕਰਕੇ ਇਸ ਘਟਨਾ ਲਈ ਜਿੰਮੇਵਾਰ ਵਿਅਕਤੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਹਿਮਾਚਲ ’ਚ ਪੂਰੀ ਦਹਿਸ਼ਤ, ਜੇਲ੍ਹ ’ਚੋਂ ਕਰ ਰਿਹੈ ਕਾਰਨਾਮੇ