ਮਹਿਲਾ ਨੂੰ ਅਸ਼ਲੀਲ ਇਸ਼ਾਰੇ ਕਰਨ ਦੇ ਦੋਸ਼ ''ਚ ਨੌਜਵਾਨ ਖਿਲਾਫ ਕੇਸ ਦਰਜ

11/22/2017 6:09:47 PM

ਫਗਵਾੜਾ (ਰੁਪਿੰਦਰ ਕੌਰ)— ਥਾਣਾ ਸਦਰ ਫਗਵਾੜਾ ਦੀ ਪੁਲਸ ਨੇ ਇਕ ਨੌਜਵਾਨ ਖਿਲਾਫ ਮਹਿਲਾ ਨੂੰ ਅਸ਼ਲੀਲ ਇਸ਼ਾਰੇ ਕਰਕੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਵਿੰਦਰ ਕੌਰ ਪਤਨੀ ਜਸਵੀਰ ਸਿੰਘ ਵਾਸੀ ਸੀ. ਆਰ. ਪੀ. ਕਲੋਨੀ ਅਰਬਨ ਅਸਟੇਟ ਫਗਵਾੜਾ ਨੇ ਐੱਸ. ਪੀ. ਦਫਤਰ ਫਗਵਾੜਾ ਵਿਖੇ ਇਕ ਦਰਖਾਸਤ ਦਿੱਤੀ ਸੀ ਕਿ ਬੀਤੀ 27 ਜੁਲਾਈ ਨੂੰ ਉਹ ਇਕ ਫੈਸਲੇ ਦੇ ਸਬੰਧ ਵਿਚ ਪੁਲਸ ਚੋਕੀ ਅਰਬਨ ਅਸਟੇਟ ਗਈ ਸੀ। ਬਾਅਦ ਵਿਚ ਜਦੋਂ ਉਹ ਘਰ ਨੂੰ ਜਾਣ ਲੱਗੀ ਤਾਂ ਗੌਰਵ ਸਿੱਧੂ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਚੋਮੋ ਆਦਮਪੁਰ ਜ਼ਿਲਾ ਜਲੰਧਰ ਜੋਕਿ ਝਗੜੇ ਸਬੰਧੀ ਉਕਤ ਫੈਸਲੇ ਵਿਚ ਆਇਆ ਸੀ, ਉਸ ਨੇ ਆਪਣੀ ਕਾਰ ਵਿਚ ਬੈਠ ਕੇ ਜਾਣ ਤੋਂ ਪਹਿਲਾਂ ਉਸ ਨੂੰ ਅਸ਼ਲੀਲ ਇਸ਼ਾਰੇ ਕੀਤੇ ਅਤੇ ਬਹੁਤ ਹੀ ਇਤਰਾਜ਼ਯੋਗ ਅਪਸ਼ਬਦ ਕਹੇ ਪਰ ਪੁਲਸ ਨੇ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਮੁਕੱਦਮਾ ਦੇ ਤਫਤੀਸ਼ੀ ਐੱਸ. ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਕੌਰ ਵਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਏ. ਐੱਸ. ਆਈ. ਅਮਰਜੀਤ ਕੌਰ ਇੰਚਾਰਜ਼ ਵੁਮੈਨ ਸੈਲ ਫਗਵਾੜਾ ਨੇ ਕੀਤੀ। ਜਿਸ ਵਿਚ ਦੋਸ਼ ਸਹੀ ਪਾਏ ਜਾਣ 'ਤੇ ਗੌਰਵ ਸਿੱਧੂ ਦੇ ਖਿਲਾਫ ਥਾਣਾ ਸਦਰ ਫਗਵਾੜਾ ਵਿਚ ਮੁਕੱਦਮਾ ਨੰ. 156 ਅ.ਧ. 354-ਏ ਭ.ਦ. ਦਰਜ ਰਜਿਸਟਰ ਕਰ ਲਿਆ ਗਿਆ ਹੈ।


Related News