ਔਰਤ ਨੇ ਦਿੱਤਾ ਚਾਰ ਬੱਚਿਆਂ ਨੂੰ ਜਨਮ
Monday, Aug 14, 2017 - 06:37 AM (IST)
ਅੰਮ੍ਰਿਤਸਰ/ ਚੇਤਨਪੁਰਾ (ਦਲਜੀਤ ਸ਼ਰਮਾ, ਨਿਰਵੈਲ) - ਗੁਰੂ ਨਗਰੀ ਦੇ ਇਕ ਹਸਪਤਾਲ ਵਿਚ ਇਕ 31 ਸਾਲ ਦੀ ਔਰਤ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਔਰਤ ਦੀਆਂ ਪਹਿਲਾਂ ਦੋ ਪੁੱਤਰੀਆਂ ਹਨ। ਅੱਜ ਡਲਿਵਰੀ ਤੋਂ ਬਾਅਦ ਚਾਰ ਬੱਚਿਆਂ ਵਿਚ ਤਿੰਨ ਮੁੰਡਿਆਂ ਅਤੇ ਇਕ ਕੁੜੀ ਦਾ ਜਨਮ ਹੋਇਆ ਹੈ। ਬਾਬਾ ਬਕਾਲਾ ਦੇ ਪਿੰਡ ਨਜ਼ੀਰਪੁਰਾ ਨਿਵਾਸੀ ਅਵਤਾਰ ਸਿੰਘ ਦੀ ਪਤਨੀ ਕੁਲਦੀਪ ਕੌਰ ਨੇ ਡਲਿਵਰੀ ਉਪਰੰਤ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਐਤਵਾਰ ਨੂੰ ਡਾਕਟਰਾਂ ਨੇ ਕੁਲਦੀਪ ਦਾ ਅਲਟਰਾਸਾਊਂਡ ਕੀਤਾ। ਉਸ ਦੀ ਕੁੱਖ ਵਿਚ ਇਕ ਤੋਂ ਜ਼ਿਆਦਾ ਬੱਚੇ ਪਾਏ ਗਏ। ਡਾਕਟਰਾਂ ਨੇ ਤੱਤਕਾਲ ਆਪ੍ਰੇਸ਼ਨ ਕੀਤਾ। ਔਰਤ ਨੇ ਇਕ ਤੋਂ ਬਾਅਦ ਇਕ ਚਾਰ ਬੱਚਿਆਂ ਨੂੰ ਜਨਮ ਦਿੱਤਾ। ਕੁਲਦੀਪ ਕੌਰ ਪਹਿਲਾਂ ਤੋਂ ਦੋ ਬੇਟੀਆਂ ਦੀ ਮਾਂ ਹੈ। ਭਗਵਾਨ ਨੇ ਅੱਜ ਉਸ ਦੀ ਮੁਰਾਦ ਪੂਰੀ ਕਰ ਦਿੱਤੀ ਹੈ। ਇਕੱਠੇ ਤਿੰਨ ਪੁੱਤਰ ਅਤੇ ਇਕ ਧੀ ਦਾ ਜਨਮ ਹੋਣ 'ਤੇ ਇਹ ਪਰਿਵਾਰ ਖੁਸ਼ੀ ਨਾਲ ਬਾਗੋਬਾਗ ਹੈ। ਕੁਲਦੀਪ ਦੇ ਪਤੀ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਪਾਲਦਾ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਤਿੰਨ ਮੁੰਡੇ ਹੋਏ ਹਨ।
