ਮੋਗਾ ਤੋਂ ਬਾਅਦ ਹੁਣ ਬਾਬਾ ਬਕਾਲਾ ਸਾਹਿਬ 'ਚ ਲਹਿਰਾਇਆ ਖਾਲਿਸਤਾਨ ਦਾ ਝੰਡਾ
Saturday, Aug 15, 2020 - 03:51 PM (IST)
ਬਾਬਾ ਬਕਾਲਾ ਸਾਹਿਬ (ਅਠੌਲਾ) : ਆਜ਼ਾਦੀ ਦਿਹਾੜੇ ਮੌਕੇ ਮੋਗਾ ਤੋਂ ਬਾਅਦ ਅੱਜ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਅੰਦਰ ਵਸੀਕਾ ਨਵੀਸ ਲਾਜਵੰਤ ਸਿੰਘ ਵੋਹਰਾ ਦੀ ਦੁਕਾਨ 'ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ ਗਿਆ । ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋਂ : ਆਜ਼ਾਦੀ ਦਿਹਾੜੇ 'ਤੇ ਮੋਗਾ 'ਚ ਮੁੜ ਲਹਿਰਾਇਆ ਗਿਆ ਖ਼ਾਲਿਸਤਾਨ ਦਾ ਝੰਡਾ, ਦਹਿਸ਼ਤ ਦਾ ਮਾਹੌਲ
ਸੂਤਰਾਂ ਅਨੁਸਾਰ ਕੁਝ ਸਮੇਂ ਬਾਅਦ ਹੀ ਇਸ ਝੰਡੇ ਨੂੰ ਮੁਲਾਜ਼ਮਾਂ ਨੇ ਉਤਾਰ ਦਿੱਤਾ ਅਤੇ ਝੰਡੇ ਦੇ ਕੁਝ ਹਿੱਸਾ ਉੱਪਰ ਹੀ ਰਹਿ ਗਏ। ਇਸ ਸਬੰਧੀ ਵਸੀਕਾ ਨਵੀਸ ਨੇ ਦੱਸਿਆ ਕਿ ਅੱਜ 14 ਅਗਸਤ ਹੋਣ ਕਾਰਣ ਮੇਰੀ ਦੁਕਾਨ ਬੰਦ ਸੀ ਤੇ ਮੈਨੂੰ ਕਿਸ ਨੇ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਮੈਂ ਇਸ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ । ਦੂਜੇ ਪਾਸੇ ਇਸ ਸਬੰਧੀ ਜਦੋਂ ਡੀ.ਐੱਸ.ਪੀ. ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋਂ : ਹੈਵਾਨੀਅਤ : ਵਿਆਹ ਕਰਵਾ 8 ਸਾਲ ਕੀਤਾ ਜਬਰ-ਜ਼ਿਨਾਹ, ਕੁੱਖ 'ਚ ਬੱਚੇ ਨੂੰ ਵੀ ਮਾਰ ਸੁੱਟਿਆ
ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਕੱਲ੍ਹ ਮੋਗਾ ਵਿਖੇ ਡੀ.ਸੀ. ਦਫ਼ਤਰ 'ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਤਿਰੰਗੇ ਝੰਡੇ ਨੂੰ ਕੱਟ ਕੇ ਉਸ ਦਾ ਆਪਮਾਨ ਕਰਦੇ ਹੋਏ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਸੀ। ਇਸ ਤੋਂ ਬਾਅਦ ਅੱਜ ਫਿਰ ਸਵੇਰੇ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਪੰਚਾਇਤ ਘਰ 'ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਖਾਲਿਸਤਾਨ ਦਾ ਝੰਡਾ ਲਹਿਰਾਉਣ ਗਿਆ ਸੀ। ਹਾਲਾਂਕਿ ਪੁਲਸ ਤੇ ਪੰਚਾਇਤ ਨੇ ਖਾਲਿਸਤਾਨ ਦਾ ਝੰਡਾ ਉਥੋਂ ਉਤਾਰ ਦਿੱਤਾ ਸੀ।
ਇਹ ਵੀ ਪੜ੍ਹੋਂ : ਆਜ਼ਾਦੀ ਦਿਵਸ 'ਤੇ ਸੂਬੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਐਲਾਨ