ਅੰਮ੍ਰਿਤਸਰ-ਚੰਡੀਗੜ੍ਹ ਇੰਟਰਸਿਟੀ, ਜਨਸੇਵਾ, ਜੈਪੁਰ ਸਮੇਤ ਕਈ ਗੱਡੀਆਂ ਰੱਦ

Saturday, Feb 23, 2019 - 09:19 AM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼) : ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਕਈ ਮਹੱਤਵਪੂਰਨ ਰੇਲ ਗੱਡੀਆਂ ਪਿਛਲੇ ਕਾਫੀ ਸਮੇਂ ਤੋਂ ਰੱਦ ਹੋ ਚੁੱਕੀਆਂ ਹਨ ਤੇ ਆਉਂਦੀ 31 ਮਾਰਚ ਤੱਕ ਇਨ੍ਹਾਂ ਦੇ ਚੱਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਰੱਦ ਕੀਤੀਆਂ ਜਾ ਚੁੱਕੀਆਂ ਰੇਲ ਗੱਡੀਆਂ 'ਚ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਸਵੇਰ ਸਮੇਂ ਚੱਲਣ ਵਾਲੀ ਇੰਟਰਸਿਟੀ, ਅਮਰਪਾਲੀ-ਕਟਿਹਾਰ, ਹੁਸ਼ਿਆਰਪੁਰ, ਜਨਸੇਵਾ, ਜੈਪੁਰ, ਅੰਮ੍ਰਿਤਸਰ ਤੋਂ ਜਲੰਧਰ ਤੱਕ ਚੱਲਣ ਵਾਲੀ ਡੀ. ਐੱਮ. ਯੂ., ਸ਼ਹੀਦ ਐਕਸਪ੍ਰੈੱਸ ਨੂੰ ਹਫਤੇ 'ਚ 3 ਦਿਨ ਲਈ ਬੰਦ ਕੀਤਾ ਗਿਆ ਹੈ, ਜਦਕਿ ਹਾਵੜਾ ਮੇਲ ਤੇ ਡੁਪਲੀਕੇਟ ਹਾਵੜਾ ਦੋਵਾਂ ਨੂੰ ਹਫਤੇ 'ਚ ਇਕ ਦਿਨ ਲਈ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਲਾਲ ਕੂੰਆ ਤੇ ਗੋਰਖਪੁਰ ਨੂੰ ਵੀ ਰੱਦ ਕੀਤੇ ਜਾਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਇਨ੍ਹਾਂ ਰੇਲ ਗੱਡੀਆਂ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਤੇ ਮੁਲਾਜ਼ਮ ਵਰਗ ਨੂੰ ਬਹੁਤ ਦਿੱਕਤ ਪੇਸ਼ ਆ ਰਹੀ ਹੈ।


Baljeet Kaur

Content Editor

Related News