ਇਸ਼ਕ ''ਚ ਅੰਨ੍ਹੀ ਪਤਨੀ ਦਾ ਕਾਰਾ, ਆਸ਼ਕ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

Thursday, Jun 04, 2020 - 08:59 AM (IST)

ਇਸ਼ਕ ''ਚ ਅੰਨ੍ਹੀ ਪਤਨੀ ਦਾ ਕਾਰਾ, ਆਸ਼ਕ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਬਾਬਾ ਬਕਾਲਾ ਸਾਹਿਬ (ਅਠੌਲਾ) : ਇਕ ਔਰਤ ਵਲੋਂ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਸਮਾਚਾਰ ਹੈ। ਪੁਲਸ ਵਲੋਂ ਮੁਲਜ਼ਮ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋਂ : ਇਸ਼ਕ 'ਚ ਅੰਨ੍ਹੀ ਪਤਨੀ ਦਾ ਕਾਰਾ, ਆਸ਼ਕ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਅਤੇ ਐੱਸ. ਐੱਚ. ਓ. ਬਿਆਸ ਕਿਰਨਦੀਪ ਸਿੰਘ ਨੇ ਦੱਸਿਆ ਹੈ ਕਿ ਪਵਿੱਤਰ ਸਿੰਘ ਪੁੱਤਰ ਸਵਰਗੀ ਸੁਰਿੰਦਰ ਸਿੰਘ, ਵਾਸੀ ਪੱਤੀ ਪੱਲ੍ਹਾ ਬੁਤਾਲਾ, ਹਾਲ ਨੇੜੇ ਸ਼ਨੀ ਮੰਦਰ, ਐੱਸ. ਪੀ. ਕਾਲੋਨੀ, ਨਿੱਕਾ ਰਈਆ ਨੇ ਦੱਸਿਆ ਕਿ ਉਸ ਦੀ ਭਰਜਾਈ ਮਨਪ੍ਰੀਤ ਕੌਰ (ਪਤਨੀ ਗੁਰਜੀਤ ਸਿੰਘ) ਦੇ ਖਾਨਪੁਰ ਪਿੰਡ ਦੇ ਇਕ ਨੌਜਵਾਨ ਹਰਮਨ ਸਿੰਘ ਪੁੱਤਰ ਬਲਕਾਰ ਸਿੰਘ ਨਾਲ ਕਾਫੀ ਸਮੇਂ ਤੋਂ ਨਾਜਾਇਜ਼ ਸਬੰਧ ਸਨ। ਭਰਜਾਈ ਕਈ ਵਾਰ ਮੇਰੇ ਭਰਾ ਗੁਰਜੀਤ ਸਿੰਘ ਨੂੰ ਨਸ਼ੇ ਵਾਲੀ ਦਵਾਈ ਦੇ ਕੇ ਬੇਹੋਸ਼ ਕਰ ਦਿੰਦੀ ਸੀ। ਫਿਰ ਆਪਣੇ ਪ੍ਰੇਮੀ ਨੂੰ ਰਾਤ ਨੂੰ ਘਰ ਬੁਲਾ ਲੈਂਦੀ ਸੀ, ਜਿਸ ਦਾ ਕਿ ਸਾਨੂੰ ਕਾਫੀ ਸਮੇਂ ਤੋਂ ਸ਼ੱਕ ਸੀ।

ਇਹ ਵੀ ਪੜ੍ਹੋਂ : ਪੁਲਸ ਕੱਟਦੀ ਰਹੀ ਚਾਲਾਨ, ਟਰਾਲੇ ਨੇ ਸਾਈਕਲ ਚਾਲਕ ਨੂੰ ਉਤਾਰਿਆ ਮੌਤ ਦੇ ਘਾਟ

ਪਵਿੱਤਰ ਸਿੰਘ ਨੇ ਦੱਸਿਆ ਕਿ ਮੇਰਾ ਭਰਾ 31-10-2019 ਤੋਂ ਹੀ ਲਾਪਤਾ ਹੈ। ਇਸ ਸਬੰਧੀ ਅਸੀਂ ਭਰਜਾਈ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਹਜ਼ੂਰ ਸਾਹਿਬ ਗਿਆ ਹੈ ਪਰ ਉਹ ਨਾ ਪਰਤਿਆ। ਸ਼ੱਕ ਪੈਣ 'ਤੇ ਅਸੀਂ ਮਨਪ੍ਰੀਤ ਕੌਰ ਅਤੇ ਉਸ ਦੇ ਪ੍ਰੇਮੀ ਖਿਲਾਫ ਥਾਣਾ ਬਿਆਸ ਵਿਖੇ ਰਿਪੋਰਟ ਦਰਜ ਕਰਵਾਈ। ਇਸ 'ਤੇ ਪੁਲਸ ਨੇ ਕੇਸ ਦਰਜ ਕਰ ਕੇ ਮਨਪ੍ਰੀਤ ਕੌਰ ਅਤੇ ਹਰਮਨ ਸਿੰਘ ਨੂੰ ਗ੍ਰਿਫਤਾਰ ਕਰ ਕੇ ਐੱਸ. ਡੀ. ਜੇ. ਐੱਮ. ਬਾਬਾ ਬਕਾਲਾ ਸਾਹਿਬ ਰੰਜੀਵਪਾਲ ਸਿੰਘ ਚੀਮਾ ਦੀ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਦੋਸ਼ੀਆਂ ਦਾ 3 ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ।

ਇਹ ਵੀ ਪੜ੍ਹੋਂ : ਪਠਾਨਕੋਟ 'ਚ ਕੋਰੋਨਾ ਬਲਾਸਟ, 6 ਨਵੇਂ ਮਾਮਲਿਆਂ ਦੀ ਪੁਸ਼ਟੀ


author

Baljeet Kaur

Content Editor

Related News