ਬੀ. ਐੱਸ. ਐੱਫ. ਜਵਾਨਾਂ ਨਾਲ ਨਵਜੋਤ ਸਿੱਧੂ ਨੇ ਉਡਾਇਆ ਗੁਲਾਲ (ਵੀਡੀਓ)

03/02/2018 3:33:04 PM

ਅੰਮ੍ਰਿਤਸਰ — ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਬੀ. ਐੱਸ. ਐੱਫ. ਦੇ ਜਵਾਨਾਂ ਨਾਲ ਮਿਲ ਕੇ ਹੋਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਸਿੱਧੂ ਨੇ ਕਿਹਾ ਕਿ ਬੀ. ਐੱਸ. ਐੱਫ. ਦੇ ਜਵਾਨ ਤਿਉਹਾਰਾਂ 'ਚ ਵੀ ਆਪਣੇ ਪਰਿਵਾਰਾਂ ਤੋਂ ਦੂਰ ਹੁੰਦੇ ਹਨ, ਇਸ ਲਈ ਸਾਨੂੰ ਸਾਡੀ ਫੌਜ ਦੇ ਜਵਾਨਾਂ ਨਾਲ ਤਿਉਹਾਰ ਮਨਾਉਣੇ ਚਾਹੀਦੇ ਹਨ ਕਿਉਂਕਿ ਇਹ ਵੀ ਸਾਡਾ ਪਰਿਵਾਰ ਹੀ ਹਨ। ਉਨ੍ਹਾਂ ਦੇਸ਼ ਦੀ ਸੁਰੱਖਿਆ ਲਈ ਬਾਰਡਰ 'ਤੇ ਤਾਇਨਾਤ ਫੌਜੀਆਂ ਨੂੰ ਸਲਾਮ ਕੀਤਾ। ਇਹ ਹੀ ਨਹੀਂ ਉਨ੍ਹਾਂ ਫੌਜ ਦੇ ਰੰਗ ਅੱਗੇ ਸਿਆਸੀ ਰੰਗ ਨੂੰ ਫਿੱਕਾ ਦੱਸਿਆ। 
ਜ਼ਿਕਰੋਗ ਹੈ ਕਿ ਬੀ. ਐੱਸ. ਐੱਫ. ਜਵਾਨਾਂ ਨਾਲ ਹੋਲੀ ਖੇਡਦੇ ਸਿੱਧੂ ਜਿਥੇ ਰੰਗਾਂ ਦੇ ਨਾਲ ਸਰਾਬੋਰ ਨਜ਼ਰ ਆਏ ਉਥੇ ਹੀ ਸਿੱਧੂ ਦਲਜੀਤ ਦੋਸਾਂਝ ਦੇ ਗਾਣਿਆਂ 'ਤੇ ਥਿਰਕਦੇ ਹੋਏ ਵੀ ਦਿਖਾਈ ਦਿੱਤੇ।


Related News