ਬੀ. ਪੀ. ਈ. ਓ. ਨੇ ਕੀਤੀ ਸਕੂਲਾਂ ਦੀ ਅਚਨਚੇਤ ਚੈਕਿੰਗ

10/22/2017 4:51:08 AM

ਕਪੂਰਥਲਾ, (ਮੱਲ੍ਹੀ)- ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਬੀ. ਪੀ. ਈ. ਓ. (ਸ-2) ਹਰਭਜਨ ਸਿੰਘ ਨੇ ਵੱਖ-ਵੱਖ ਸਕੂਲਾਂ ਦੀ ਸਵੇਰ ਵੇਲੇ ਅਚਾਨਕ ਚੈਕਿੰਗ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਪੀ. ਈ. ਓ. (ਸ-2) ਸਰਕਾਰੀ ਐਲੀਮੈਂਟਰੀ ਸਕੂਲ ਤੋਤੀ, ਮਨਿਆਲਾ ਤੇ ਅਲਾਟੀਆਂਵਾਲ ਆਦਿ 'ਚ ਵਿਜ਼ਿਟ ਕੀਤਾ ਤੇ ਸਕੂਲਾਂ 'ਚ ਚੱਲ ਰਹੇ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰੋਜੈਕਟ ਦੌਰਾਨ ਬੱਚਿਆਂ ਦੀ ਜਾਂਚ ਕੀਤੀ ਤੇ ਖੁਦ ਪੜ੍ਹਾ ਕੇ ਵੇਖਿਆ। ਦੱਸਿਆ ਜਾਂਦਾ ਹੈ ਕਿ ਉਕਤ ਸਕੂਲਾਂ 'ਚ ਅਧਿਆਪਕ ਸਟਾਫ ਸਮੇਂ ਸਿਰ ਸਕੂਲਾਂ 'ਚ ਹਾਜ਼ਰ ਪਾਇਆ ਗਿਆ ਤੇ ਬੱਚੇ ਮਹਿਲਾਂ 'ਚ ਬਿਠਾ ਕੇ ਟੀਚਰਾਂ ਵਲੋਂ ਪੜ੍ਹਾਏ ਜਾ ਰਹੇ ਸਨ ਤੇ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰੋਜੈਕਟ ਨੂੰ ਆਧਿਆਪਕਾਂ ਵਲੋਂ ਤਨਦੇਹੀ ਨਾਲ ਲਾਗੂ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਦਾ ਅਸਰ ਉਸ ਵੇਲੇ ਵੇਖਣ ਨੂੰ ਮਿਲਿਆ, ਜਦੋਂ ਬੱਚਿਆਂ ਨੇ ਚੈਕਿੰਗ ਦੌਰਾਨ ਪੁੱਛੇ ਗਏ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ।


Related News