ਪੰਜਾਬ ''ਚ ਲਾਗੂ ਨਹੀਂ ਹੋਵੇਗੀ ''ਆਯੂਸ਼ਮਾਨ ਭਾਰਤ ਯੋਜਨਾ''

09/24/2018 4:16:24 PM

ਚੰਡੀਗੜ੍ਹ : ਦੇਸ਼ ਦੇ ਗਰੀਬ ਲੋਕਾਂ ਨੂੰ ਮਹਿੰਗੇ ਇਲਾਜ ਤੋਂ ਰਾਹਤ ਦੇਣ ਲਈ ਕੇਂਦਰ ਸਰਕਾਰ ਵਲੋਂ 'ਆਯੂਸ਼ਮਾਨ ਭਾਰਤ ਯੋਜਨਾ' ਐਤਵਾਰ ਨੂੰ ਸ਼ੁਰੂ ਕੀਤੀ ਗਈ। ਇਸ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਹੈਲਥ ਕੇਅਰ ਸਕੀਮ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਯੋਜਨਾ ਨਾਲ ਦੇਸ਼ ਦੇ 50 ਕਰੋੜ ਲੋਕਾਂ 'ਤੇ ਅਸਰ ਪਵੇਗਾ। ਇਸ ਯੋਜਨਾ ਦਾ ਲਾਭ ਦੇਸ਼ ਦੇ 445 ਜ਼ਿਲਿਆਂ ਨੂੰ ਮਿਲੇਗਾ। ਦਿੱਲੀ , ਕੇਰਲ, ਉੜੀਸਾ, ਪੰਜਾਬ ਤੇ ਤੇਲੰਗਾਨਾ ਇਸ ਯੋਜਨਾ ਨੂੰ ਲਾਗੂ ਨਹੀਂ ਕਰ ਰਹੇ ਹਨ।  

ਪੰਜਾਬ 'ਚ ਭਗਤ ਪੂਰਨ ਸਿੰਘ ਯੋਜਨਾ ਚੱਲ ਰਹੀ ਹੈ । ਇਸ ਯੋਜਨਾ ਦੇ ਤਹਿਤ ਨੀਲੇ ਕਾਰਡ ਵਾਲਿਆਂ ਨੂੰ ਵਧੀਆ ਸਹੂਲਤਾਂ ਦੇਣ ਦੇ ਲਈ 216 ਨਿਜੀ ਤੇ 214 ਸਰਕਾਰੀ ਹਸਪਤਾਲਾਂ 'ਚ 50 ਹਜ਼ਾਰ ਰੁਪਏ ਤੱਕ ਦੀ ਕੈਸ਼ਲੈੱਸ ਸਹੂਲਤ ਦਿੱਤੀ ਜਾਂਦੀ ਹੈ। ਇਸ ਯੋਜਨਾ ਦੇ ਤਹਿਤ ਕਿਸਾਨਾਂ ਤੇ ਛੋਟੇ ਵਪਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸੂਬੇ 'ਚ 28.05 ਲੱਖ ਨੀਲੇ ਕਾਰਡ ਧਾਰਕ ਹਨ। ਯੋਜਨਾ ਦੇ ਲਾਭ ਲੈਣ ਲਈ ਲੋਕਾਂ ਨੂੰ ਸਿਰਫ 20 ਰੁਪਏ ਦੇਣੇ ਪੈਣਗੇ।


Related News