ਡੌਗ ਬਾਈਟ ਡੈੱਥ ਕੇਸ : ਅੱਜ ਹੋ ਰਿਹੈ ਮ੍ਰਿਤਕ ਬੱਚੇ ਦਾ ਪੋਸਟਮਾਰਟਮ, ਮਾਂ ਵਲੋਂ 3 ਲੱਖ ਲੈਣ ਤੋਂ ਇਨਕਾਰ

Wednesday, Jun 27, 2018 - 07:03 AM (IST)

ਡੌਗ ਬਾਈਟ ਡੈੱਥ ਕੇਸ : ਅੱਜ ਹੋ ਰਿਹੈ ਮ੍ਰਿਤਕ ਬੱਚੇ ਦਾ ਪੋਸਟਮਾਰਟਮ, ਮਾਂ ਵਲੋਂ 3 ਲੱਖ ਲੈਣ ਤੋਂ ਇਨਕਾਰ

ਚੰਡੀਗੜ੍ਹ (ਭਗਵਤ) : ਸ਼ਹਿਰ ਦੇ ਸੈਕਟਰ-18 ਦੇ ਪਾਰਕ 'ਚ ਡੇਢ ਸਾਲਾ ਮਾਸੂਮ ਆਯੂਸ਼ ਨੂੰ ਅਵਾਰਾ ਕੁੱਤਿਆਂ ਵਲੋਂ ਵੱਢ ਕੇ ਮਾਰਨ ਦੇ 10 ਦਿਨਾਂ ਬਾਅਦ ਉਸ ਦਾ ਪੋਸਟ ਮਾਰਟਮ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਹੀ ਪੁਲਸ ਨੇ ਇਸ ਮਾਮਲੇ 'ਚ ਐੱਫ. ਆਈ. ਆਰ. ਦਰਜ ਕੀਤੀ ਹੈ, ਜਿਸ ਤੋਂ ਬਾਅਦ ਹੁਣ ਮਾਸੂਮ ਦਾ ਪੋਸਟ ਮਾਰਟਮ ਕੀਤਾ ਜਾਣਾ ਹੈ। ਇਸ ਮਾਮਲੇ 'ਚ ਮਾਮਲਾ ਦਰਜ ਹੋਣ ਤੋਂ ਬਾਅਦ ਮ੍ਰਿਤਕ ਬੱਚੇ ਦੀ ਮਾਂ ਖੁਸ਼ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਇਹ ਮਾਮਲਾ ਦੋਸ਼ੀਆਂ ਖਿਲਾਫ ਦਰਜ ਨਹੀਂ ਕੀਤਾ ਗਿਆ ਹੈ।

ਉਸ ਨੇ ਕਾਰਪੋਰੇਸ਼ਨ ਵਲੋਂ 3 ਲੱਖ ਰੁਪਿਆ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਸ ਨੂੰ ਬੱਚੇ ਲਈ ਇਨਸਾਫ ਚਾਹੀਦਾ ਹੈ, ਪੈਸੇ ਨਹੀਂ। ਜ਼ਿਕਰਯੋਗ ਹੈ ਕਿ ਮ੍ਰਿਤਕ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਵਾਲੇ ਇਸ ਮਾਮਲੇ 'ਚ ਜ਼ਿੰਮੇਵਾਰ ਨਿਗਮ ਅਧਿਕਾਰੀਆਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਸਨ ਅਤੇ ਆਪਣੇ ਇਸੇ ਮੰਗ ਨੂੰ ਲੈ ਕੇ ਉਨ੍ਹਾਂ ਨੇ ਹੁਣ ਤੱਕ ਆਯੂਸ਼ ਦੀ ਲਾਸ਼ ਦਾ ਪੋਸਟ ਮਾਰਟਮ ਤੱਕ ਨਹੀਂ ਕਰਾਇਆ ਸੀ। 
 


Related News