ਪੈਕੇਟ ਵਾਲੇ ਦੁੱਧ ਅਤੇ ਅਖਬਾਰ ਨਾਲ ਕੋਰੋਨਾ ਵਾਇਰਸ ਦੇ ਫੈਲਣ ਦੀ ਅਫਵਾਹ ਝੂਠੀ, ਜਾਣੋ ਸੱਚ

03/20/2020 9:05:01 AM

ਜਲੰਧਰ(ਮ੍ਰਿਦੁਲ) — ਕੋਰੋਨਾ ਵਾਇਰਸ ਨੂੰ ਲੈ ਕੇ ਪੂਰੇ ਦੇਸ਼ ’ਚ ਜਿਥੇ ਇਕ ਪਾਸੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ, ਉਥੇ ਹੀ ਦੂਜੇ ਪਾਸੇ ਸਰਕਾਰ ਵਾਰ-ਵਾਰ ਇਨ੍ਹਾਂ ਅਫਵਾਹਾਂ ਤੋਂ ਬਚਣ ਲਈ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ। ਅੱਜਕਲ ਵਟਸਅੈਪ ਗਰੁੱਪਾਂ ’ਚ ਇਕ ਅਫਵਾਹ ਫੈਲਾਈ ਜਾ ਰਹੀ ਹੈ ਕਿ ਦੁੱਧ ਦੇ ਪੈਕੇਟ ਲਿਆਉਣ, ਡੋਰ ਬੈੱਲ ਵਜਾਉਣ ਜਾਂ ਅਖਬਾਰ ਪੜ੍ਹਨ ਨਾਲ ਵੀ ਕੋਰੋਨਾ ਵਾਈਰਸ ਹੋ ਸਕਦਾ ਹੈ, ਜੋ ਕਿ ਮਾਹਰਾਂ ਅਤੇ ਡਾਕਟਰਾਂ ਵੱਲੋਂ ਇਕ ਦਮ ਝੂਠੀ ਅਫਵਾਹ ਦੱਸੀ ਗਈ ਹੈ।

ਮਾਹਰਾਂ ਦੀ ਮੰਨੀਏ ਤਾਂ ਤੁਸੀਂ ਬਿਨਾਂ ਡਰੇ ਅਖਬਾਰ ਪੜ੍ਹ ਸਕਦੇ ਹੋ ਅਤੇ ਡੋਰ ਬੈੱਲ ਵੀ ਵਜਾ ਸਕਦੇ ਹੋ। ਜੇਕਰ ਤੁਹਾਨੂੰ ਇਸ ਗੱਲ ਦਾ ਫਿਰ ਵੀ ਡਰ ਹੈ ਤਾਂ ਤੁਸੀਂ ਇਸ ਨੂੰ ਇਸਤੇਮਾਲ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ ਕਰ ਸਕਦੇ ਹੋ। ਸਾਨੂੰ ਭੀੜ ਵਾਲੇ ਇਲਾਕਿਆਂ ਅਤੇ ਸ਼ੱਕੀ ਵਿਅਕਤੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਕ ਸਰਚ ਮੁਤਾਬਕ ਕੋਰੋਨਾ ਵਾਇਰਸ ਨਾਜ਼ੁਕ ਪੱਧਰ ’ਤੇ 2 ਦਿਨ ਅਤੇ ਸਖਤ ਪੱਧਰ ’ਤੇ 4 ਤੋਂ 9 ਦਿਨ ਤਕ ਹੀ ਰਹਿ ਸਕਦਾ ਹੈ। ਇਹ ਵਾਤਾਵਰਣ ਦੇ ਤਾਪਮਾਨ ਉਤੇ ਨਿਰਭਰ ਕਰਦਾ ਹੈ।

ਲੇਡੀ ਹਾਰਡਿੰਗ ਮੈਡੀਕਲ ਕਾਲਜ ’ਚ ਕਮਿਊਨਿਟੀ ਮੈਡੀਸਨ ਦੇ ਮਾਹਰ ਡਾ. ਸ਼ਿਵਾਜੀ ਨੇ ਦੱਸਿਆ ਕਿ ਦੁੱਧ ਦੇ ਪੈਕਟ ਜਾਂ ਅਖਬਾਰ ਵਰਗੀਆਂ ਚੀਜ਼ਾਂ ਨਾਲ ਵਾਇਰਸ ਨਹੀਂ ਫੈਲਦਾ, ਇਹ ਸਿਰਫ ਇਕ ਅਫਵਾਹ ਹੈ। ਲੋਕਾਂ ਨੂੰ ਇਸ ਤੋਂ ਡਰਨ ਦੀ ਜ਼ਰੂਰਤ ਬਿਲਕੁਲ ਨਹੀਂ ਹੈ। ਕਾਗਜ਼ ਦੇ ਸਰਫੇਜ਼ ਕਾਰਨ ਜ਼ਿਆਦਾ ਠੋਸ ਚੀਜ਼ਾਂ ਰਾਹੀਂ ਇਨਫੈਕਸ਼ਨ ਫੈਲਣ ਦਾ ਖਤਰਾ ਹੁੰਦਾ ਹੈ, ਜਦਕਿ ਇਹ ਵਾਇਰਸ ਇਨਫੈਕਸ਼ਨ ਇਨਸਾਨ ਤੋਂ ਫੈਲਦਾ ਹੈ ਨਾ ਕਿ ਅਖਬਾਰ ਜਾਂ ਹੋਰ ਚੀਜ਼ਾਂ ਤੋਂ। ਅਜਿਹਾ ਕੋਈ ਅਧਿਆਨ ਨਹੀਂ ਹੈ ਜਿਸ ਨਾਲ ਸਾਬਤ ਹੁੰਦਾ ਹੋਵੇ ਕਿ ਅਖਬਾਰ ਜਾਂ ਦੁੱਧ ਦੇ ਪੈਕੇਟ ਤੋਂ ਵਾਇਰਸ ਫੈਲਦਾ ਹੈ ਅਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਚੀਨ ਵਰਗੇ ਵੱਧ ਪ੍ਰਭਾਵਿਤ ਦੇਸ਼ਾਂ ਤੋਂ ਮਿਲੀ ਹੈ। ਭਾਰਤ ’ਚ ਹੁਣ ਅਜਿਹੀ ਸਥਿਤੀ ਨਹੀਂ ਹੈ ਕਿ ਇਥੋਂ ਦੀ ਹਰ ਚੀਜ਼ ’ਚ ਵਾਇਰਸ ਦਾ ਖਤਰਾ ਹੋਵੇ। ਇਸ ਲਈ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

-ਡਾ. ਵਿਜੇ ਕੁਮਾਰ, ਏਮਜ਼ ਦਿੱਲੀ

ਇਹ ਵਾਇਰਸ ਇਨਫੈਕਸ਼ਨ ਵਾਲੇ ਮਰੀਜ਼ ਨੂੰ ਛੁਹਣ ਜਾਂ ਖੰਘਣ ਨਾਲ ਫੈਲਦਾ ਹੈ, ਇਸ ਲਈ ਇਨਫੈਕਸ਼ਨ ਵਾਲੇ ਵਿਅਕਤੀ ਤੋਂ ਦੂਰੀ ਬਣਾਉਣ ਦੀ ਜ਼ਰੂਰ ਹੈ ਨਾ ਕਿ ਅਖਬਾਰ ਜਾਂ ਦੁੱਧ ਦੇ ਪੈਕੇਟ ਤੋਂ। ਬਸ ਇਨ੍ਹਾਂ ਅਫਵਾਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ।


Harinder Kaur

Content Editor

Related News