ਆਟੋ ਚਾਲਕ ਨੇ ਬੱਚੀ ਨੂੰ ਗੰਦੇ ਨਾਲੇ ਕੋਲ ਸੁੱਟਿਆ, ਮੌਤ

Friday, May 07, 2021 - 02:17 PM (IST)

ਆਟੋ ਚਾਲਕ ਨੇ ਬੱਚੀ ਨੂੰ ਗੰਦੇ ਨਾਲੇ ਕੋਲ ਸੁੱਟਿਆ, ਮੌਤ

ਅੰਮ੍ਰਿਤਸਰ (ਕੱਕੜ) : ਪਿਛਲੀ ਰਾਤ ਇਕ ਆਟੋ ਚਾਲਕ ਨੇ ਬੱਚੀ ਨੂੰ ਅਨਗੜ੍ਹ ਗੰਦੇ ਨਾਲੇ ਕੋਲ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਸਬੰਧ ’ਚ ਸੂਚਨਾ ਮਿਲਣ ’ਤੇ ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਮੈਂਬਰ ਰਾਖੀ ਬੇਦੀ ਅਤੇ ਅਜੈ ਮੌਕੇ ’ਤੇ ਪੁੱਜੇ ਤਾਂ ਵੇਖਿਆ ਕਿ ਬੱਚੀ ਦੀ ਮੌਤ ਹੋ ਚੁੱਕੀ ਸੀ। ਐਸੋ. ਦੇ ਮੈਂਬਰਾਂ ਨੇ ਪੁਲਸ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਮੌਕੇ ’ਤੇ ਪਹੁੰਚ ਕੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ।

ਸੀ. ਸੀ. ਟੀ. ਵੀ. ਫੁਟੇਜ ਖੰਗਾਲਣ ’ਤੇ ਜਾਣਕਾਰੀ ਮਿਲੀ ਕਿ ਪਿਛਲੀ ਰਾਤ ਇਕ ਆਟੋ ’ਚੋਂ ਬੱਚੀ ਨੂੰ ਬਾਹਰ ਸੁੱਟਿਆ ਗਿਆ ਹੈ। ਪੁਲਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਆਟੋ ਚਾਲਕ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸੋ. ਦੇ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਾਂਚ ਦੇ ਆਧਾਰ ’ਤੇ ਜਿਸ ਆਟੋ ਤੋਂ ਬੱਚੀ ਨੂੰ ਸੁੱਟਿਆ ਗਿਆ ਸੀ, ਉਸ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ।


author

Gurminder Singh

Content Editor

Related News