'ਲਵ' ਨੇ 65 ਲੱਖ ਖ਼ਰਚ ਕੇ ਆਸਟ੍ਰੇਲੀਆ ਭੇਜੀ ਪਤਨੀ, ਹੁਣ ਪਤੀ ਨੂੰ ਸੱਦਣ ਦੀ ਬਜਾਏ ਤੋੜਿਆ ਨਾਤਾ

Thursday, Apr 15, 2021 - 03:36 PM (IST)

'ਲਵ' ਨੇ 65 ਲੱਖ ਖ਼ਰਚ ਕੇ ਆਸਟ੍ਰੇਲੀਆ ਭੇਜੀ ਪਤਨੀ, ਹੁਣ ਪਤੀ ਨੂੰ ਸੱਦਣ ਦੀ ਬਜਾਏ ਤੋੜਿਆ ਨਾਤਾ

ਫਿਰੋਜ਼ਪੁਰ (ਕੁਮਾਰ): ਵਿਆਹ ਕਰਵਾ ਕੇ ਆਈਲੈਟਸ ਦਾ ਕੋਰਸ ਕਰਕੇ ਆਸਟ੍ਰੇਲੀਆ ਗਈ ਕੁੜੀ ਅਤੇ ਉਸਦੇ ਪੇਕੇ ਪਰਿਵਾਰ ਦੇ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਲਵਪ੍ਰੀਤ ਸਿੰਘ ਪੁੱਤਰ ਜਤਿੰਦਰਪਾਲ ਸਿੰਘ ਵਾਸੀ ਪਿੰਡ ਸੁਲਹਾਣੀ (ਫਿਰੋਜ਼ਪੁਰ) ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖ਼ਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਵਿਆਹ 17 ਜੂਨ 2017 ਨੂੰ ਨਵਨੀਤ ਕੌਰ ਪੁੱਤਰੀ ਗੁਰਤੇਜ ਸਿੰਘ ਵਾਸੀ ਕੋਟ ਸੁਖੀਆ ਜ਼ਿਲ੍ਹਾ ਫਰੀਦਕੋਟ ਨਾਲ ਹੋਇਆ ਸੀ, ਜੋ ਵਿਆਹ ਤੋਂ ਬਾਅਦ ਸਟੱਡੀ ਬੇਸ ’ਤੇ ਆਸਟਰੇਲੀਆ ਚਲੀ ਗਈ।

ਇਹ ਵੀ ਪੜ੍ਹੋ:   ਕੋਰੋਨਾ ਅੱਗੇ ਬੇਵੱਸ 'ਨਾਈਟ ਕਰਫਿਊ' , ਜਲੰਧਰ ਜ਼ਿਲ੍ਹੇ 'ਚ 38 ਦਿਨਾਂ ’ਚ ਮਿਲੇ 12 ਹਜ਼ਾਰ ਤੋਂ ਵੱਧ ਨਵੇਂ ਮਾਮਲੇ

ਸ਼ਿਕਾਇਤਕਰਤਾ ਦੇ ਅਨੁਸਾਰ ਵਿਦੇਸ਼ ਜਾ ਕੇ ਨਵਨੀਤ ਕੌਰ ਨੇ ਸ਼ਿਕਾਇਤਕਰਤਾ ਨੂੰ ਆਪਣੇ ਪਾਸ ਵਿਦੇਸ਼ ਨਹੀਂ ਬੁਲਾਇਆ ਤੇ ਆਪਣੇ ਪੇਕੇ ਪਰਿਵਾਰ ਨਾਲ ਮਿਲੀਭੁਗਤ ਕਰ ਕੇ ਉਸਨੇ ਸ਼ਿਕਾਇਤਕਰਤਾ ਦੇ ਨਾਲ 65 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਥਾਣਾ ਤਲਵੰਡੀ ਭਾਈ ’ਚ ਨਵਨੀਤ ਕੌਰ, ਉਸ ਦੇ ਪਿਤਾ ਗੁਰਤੇਜ ਸਿੰਘ, ਮਾਤਾ ਵੀਰਪਾਲ ਕੌਰ ਤੇ ਭਰਾ ਜਸਪ੍ਰੀਤ ਸਿੰਘ ਦੇ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: 3 ਲੱਖ ਲਾ ਕੇ ਸਹੁਰੇ ਤੋਰੀ ਧੀ, ਦਾਜ ਦੇ ਲੋਭੀਆਂ ਨੇ ਦਿੱਤੀ ਖ਼ੌਫ਼ਨਾਕ ਮੌਤ, ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ


author

Shyna

Content Editor

Related News