ਆਸਟ੍ਰੇਲੀਆ ਬਾਡੀ ਬਿਲਡਿੰਗ ਮੁਕਾਬਲੇ ''ਚ ਮੋਗਾ ਦੇ ਨੌਜਵਾਨ ਨੇ ਗੱਡੇ ਝੰਡੇ

06/23/2019 6:07:19 PM

ਮੋਗਾ/ਮੈਲਬੋਰਨ (ਗੋਪੀ ਰਾਊਕੇ)— ਪੰਜਾਬੀ ਜਿੱਥੇ ਵੀ ਜਾਂਦੇ ਹਨ ਉਥੇ ਹੀ ਆਪਣਾ ਇਕ ਵੱਖਰਾ ਮੁਕਾਮ ਬਣਾ ਲੈਂਦੇ ਹਨ। ਇਸੇ ਕਥਨੀ ਨੂੰ ਸਿੱਧ ਕੀਤਾ ਹੈ ਮੋਗੇ ਸ਼ਹਿਰ ਦੇ ਕੁਲਦੀਪ ਸਿੰਘ ਗਿੱਲ ਨੇ, ਜੋ ਕਿ ਅੱਜ ਕੱਲ ਅਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ 'ਚ ਰਹਿ ਰਿਹਾ ਹੈ। 

PunjabKesari

ਕੁਲਦੀਪ ਸਿੰਘ ਪੁੱਤਰ ਜੰਗੀਰ ਸਿੰਘ ਬਸਤੀ ਗੋਧੇਵਾਲਾ ਮੋਗੇ ਦਾ ਜੰਮਪਲ ਹੈ। ਕੁਲਦੀਪ ਸਿੰਘ ਗਿੱਲ ਨੇ ਮੈਲਬੋਰਨ ਵਿਚ ਕਰਵਾਏ ਗਏ ਕਾਹਮਾ ਕਲਾਸ਼ਿਕ ਅਤੇ ਮੈਲਬੋਰਨ ਇੰਟਰਨੈਸ਼ਨਲ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਹਿੱਸਾ ਲਿਆ। ਕੁਲਦੀਪ ਸਿੰਘ ਕਾਹਮਾ ਕਲਾਸਿਕ ਬਾਡੀ ਬਿਲਡਿੰਗ ਪਿਛਲੇ ਸਾਲ ਤੋਂ ਕਰਦਾ ਆ ਰਿਹਾ ਹੈ, ਜਿਸ 'ਚ 2018 'ਚ ਸਪੋਰਟਸ ਮਾਡਲ ਕੈਟਾਗਿਰੀ 'ਚ ਉਸ ਨੇ ਦੂਜਾ ਸਥਾਨ ਤੇ 2019 (12 ਮਈ) 'ਚ ਸਪੋਰਟਸ ਮਾਡਲ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। 26 ਮਈ ਨੂੰ ਮੈਲਬੋਰਨ ਦੇ ਇਲਾਕੇ ਪਰੈਸਟਨ 'ਚ ਹੋਏ ਮੈਲਬੋਰਨ ਇੰਟਰਨੈਸ਼ਨਲ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜੋ ਕਿ ਵਰਲਡ ਫਿਟਨਸ ਫੈਡਰੇਸ਼ਨ ਦੀ ਦੇਖ ਰੇਖ ਹੇਠ ਕਰਵਾਇਆ ਗਿਆ, 'ਚ ਕੁਲਦੀਪ ਸਿੰਘ ਗਿੱਲ ਨੇ ਦੋ ਕੈਟਾਗਿਰੀਆਂ 'ਚ ਹਿੱਸਾ ਲਿਆ, ਸਪੋਰਟਸ ਮਾਡਲ ਤੇ ਬਾਡੀ ਬਿਲਡਿੰਗ। ਜਿਸ ਵਿਚ ਉਨ੍ਹਾਂ ਨੇ ਪਹਿਲਾਂ ਸਥਾਨ ਲੈ ਕੇ ਦੋਵਾਂ 'ਚੋਂ ਗੋਲਡ ਮੈਡਲ ਹਾਸਲ ਕੀਤੇ ਹਨ। ਕੁਲਦੀਪ ਸਿੰਘ ਆਪਣੇ ਇਸ ਬਾਡੀ ਬਿਲਡਿੰਗ ਦੇ ਸੋਂਕ ਨੂੰ ਭਵਿੱਖ ਵਿਚ ਵੀ ਜਾਰੀ ਰੱਖੇਗਾ।


Baljit Singh

Content Editor

Related News