ਆਸਟ੍ਰੇਲੀਆ ’ਚ ਭਾਰਤੀ ਨੌਜਵਾਨ ਨੂੰ ਮਿਲਿਆ ਜਸਟਿਸ ਆਫ ਪੀਸ ਕੁਆਲੀਫਾਈਡ ਸਰਟੀਫਿਕੇਟ
Wednesday, Oct 06, 2021 - 12:52 PM (IST)
ਗੁਰਦਾਸਪੁਰ (ਸਰਬਜੀਤ) - ਜਸਵਿੰਦਰ ਸਿੰਘ ਪਿੰਡ ਘੋੜੇਵਾਹ ਜ਼ਿਲ੍ਹਾ ਗੁਰਦਾਸਪੁਰ, ਜੋ ਆਸਟ੍ਰੇਲੀਆ ਦੇ ਨਾਗਰਿਕ ਹਨ, ਉਨ੍ਹਾਂ ਨੂੰ ਜਸਟਿਸ ਆਫ ਪੀਸ ਕੁਆਲੀਫਾਈਡ ਸਰਟੀਫਿਕੇਟ ਦੇ ਕੇ ਨਵਾਜਿਆ ਗਿਆ ਹੈ। ਇਹ ਸਨਮਾਨ ਸੈਨਨ ਫੈਂਟੀਮੈਨ ਐੱਮ.ਪੀ ਆਰਟਨੀ, ਜਨਰਲ ਐਂਡ ਮਨਿਸਟਰੀ ਫਾਰ ਜਸਟਿਸ, ਮਨਿਸਟਰੀ ਫਾਰ ਵੂਮੈਨ ਐਂਡ ਮਨਿਸਟਰੀ ਫਾਰ ਪ੍ਰਵੈਂਟ ਆਫ ਕਮੈਸਟਿਕ ਐਂਡ ਫੈਮਿਲੀ ਵਾਇਲੈਂਸ ਵੱਲੋਂ ਦਿੱਤਾ ਗਿਆ ਹੈ। ਇਸ ਸਰਟੀਫਿਕੇਟ ਦੀ ਇਹ ਭੂਮਿਕਾ ਹੈ ਕਿ ਜੇਕਰ ਕਿਧਰੇ ਵੀ ਘਰੇਲੂ ਹਿੰਸਕ ਹੁੰਦੀ ਹੈ, ਜਦੋਂ ਤੱਕ ਜਸਵਿੰਦਰ ਸਿੰਘ ਦੀ ਸਹਿਮਤੀ ਨਹੀਂ ਲਈ ਜਾਂਦੀ, ਉਦੋ ਤੱਕ ਆਸਟ੍ਰੇਲੀਅਨ ਪੁਲਸ ਯੋਗ ਕਾਰਵਾਈ ਨਹੀਂ ਕਰ ਸਕਦੀ।
ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ
ਯਾਦ ਰਹੇ ਕਿ ਜਸਵਿੰਦਰ ਸਿੰਘ ਉਚ ਤਾਲੀਮ ਹਾਸਲ ਹਨ ਅਤੇ ਵਿੱਦਿਅਕ ਸੰਸਥਾਂ ਨਾਲ ਜੁੜੇ ਹੋਏ ਹਨ। ਉਹ ਬ੍ਰਿਸਵੈਨ ਕਿਊਨਜ਼ਲੈਂਡ ਵਿੱਚ ਰਹਿ ਰਹੇ ਹਨ, ਅਜਿਹਾ ਹੋਣ ਨਾਲ ਜਿੱਥੇ ਪੰਜਾਬ ਦਾ ਨਾਮ ਉਨ੍ਹਾਂ ਉੱਚਾ ਕੀਤਾ ਹੈ, ਉਥੇ ਉਨ੍ਹਾਂ ਦੇ ਮਾਂ-ਪਿਉ ਲਈ ਵੀ ਬੜੇ ਵੱਡੇ ਮਾਣ ਦੀ ਗੱਲ ਹੈ।
ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ