ਆਸਟ੍ਰੇਲੀਆ ਜਾਣ ਲਈ ਆਈਲੈਟਸ ਪਾਸ ਕੁੜੀ ਨਾਲ ਕੀਤਾ ਵਿਆਹ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ

Friday, May 07, 2021 - 06:59 PM (IST)

ਆਸਟ੍ਰੇਲੀਆ ਜਾਣ ਲਈ ਆਈਲੈਟਸ ਪਾਸ ਕੁੜੀ ਨਾਲ ਕੀਤਾ ਵਿਆਹ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ

ਫਰੀਦਕੋਟ (ਜਗਦੀਸ਼) : ਇੱਥੋਂ ਦੇ ਨੇੜੇ ਪਿੰਡ ਬੱਗੇਆਣਾ ਦੇ ਵਸਨੀਕ ਇਕ ਨੌਜਵਾਨ ਨਾਲ ਇਕ ਕੁੜੀ ਨੇ ਆਸਟ੍ਰੇਲੀਆ ਲੈ ਕੇ ਜਾਣ ਦਾ ਝਾਂਸਾ ਦੇ ਕੇ 33 ਲੱਖ ਰੁਪਏ ਦੀ ਠੱਗੀ ਮਾਰ ਲਈ। ਪੁਲਸ ਨੇ ਨੌਜਵਾਨ ਦੀ ਸ਼ਿਕਾਇਤ ’ਤੇ ਲੜਕੀ ਰੁਕਮਣੀ ਰਾਣੀ ਪੁੱਤਰੀ ਕੁਲਦੀਪ ਸ਼ਰਮਾ ਹਾਲ ਵਾਸੀ ਆਸਟ੍ਰੇਲੀਆ ਅਤੇ ਉਸ ਦੇ ਪਿਤਾ ਕੁਲਦੀਪ ਸ਼ਰਮਾ ਪੁੱਤਰ ਕਾਕਾ ਰਾਮ ਵਾਸੀ ਪਿੰਡ ਪਿੱਪਲੀ ਤਹਿਸੀਲ ਕਾਲਿਆਂਵਾਲੀ, ਜਿਲ੍ਹਾ ਸਿਰਸਾ ਖ਼ਿਲਾਫ਼ ਯੋਜਨਾਬੱਧ ਤਰੀਕੇ ਨਾਲ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਅਰਵਿੰਦਰ ਕੁਮਾਰ ਪੁੱਤਰ ਹਰਚੰਦ ਸਿੰਘ ਵਾਸੀ ਬੱਗੇਆਣਾ ਜੋ ਕਿ ਆਈਲੈਟਸ ਵਿਚ ਜ਼ਰੂਰੀ ਬੈਂਡ ਪ੍ਰਾਪਤ ਨਹੀਂ ਕਰ ਸਕਿਆ ਤਾਂ ਉਸ ਨੇ ਆਇਲੈਟਸ ਪਾਸ ਕੁੜੀ ਦਾ ਸਹਾਰਾ ਲੈ ਕੇ ਆਸਟ੍ਰੇਲੀਆ ਜਾਣ ਦੀ ਜੁਗਤ ਬਣਾਈ।

ਇਹ ਵੀ ਪੜ੍ਹੋ : ਫਗਵਾੜਾ ਤੋਂ ਬਾਅਦ ਹਰੀਕੇ ਪੱਤਣ ਵਿਖੇ ਪੰਜਾਬ ਪੁਲਸ ਦੇ ਥਾਣੇਦਾਰ ਦਾ ਕਾਰਨਾਮਾ, ਇਸ ਵਾਰ ਤਾਂ ਹੱਦ ਹੀ ਕਰ ’ਤੀ

ਇਸ ਅਨੁਸਾਰ ਅਰਵਿੰਦਰ ਤੇ ਰੁਕਮਣੀ ਰਾਣੀ ਦਾ ਵਿਆਹ 1 ਫਰਵਰੀ 2020 ਨੂੰ ਹੋ ਗਿਆ। ਲੜਕੇ ਪਰਿਵਾਰ ਨੇ ਕੁੜੀ ਦਾ ਸਾਰਾ ਖਰਚਾ ਚੁੱਕਿਆ। ਜਦੋਂ ਰੁਕਮਣੀ ਰਾਣੀ ਜਹਾਜ਼ ਚੜ੍ਹ ਕੇ ਆਸਟ੍ਰੇਲੀਆ ਪਹੁੰਚ ਗਈ ਤਾਂ ਉੱਥੇ ਪਹੁੰਚ ਕੇ ਉਸ ਨੇ ਆਪਣੇ ਜੀਵਨ ਸਾਥੀ ਨੂੰ ਆਪਣੇ ਕੋਲ ਆਸਟ੍ਰੇਲੀਆ ਨਹੀਂ ਬੁਲਾਇਆ। ਠੱਗੀ ਵੱਜਣ ਮਗਰੋਂ ਅਰਵਿੰਦਰ ਨੇ ਆਪਣੀ ਰਕਮ ਰੁਕਮਣੀ ਦੇ ਪਰਿਵਾਰ ਤੋਂ ਵਾਪਸ ਮੰਗੀ ਪ੍ਰੰਤੂ ਉਨ੍ਹਾਂ ਨੇ ਵਾਪਸ ਨਹੀਂ ਕੀਤੀ। ਮਾਮਲੇ ਦੀ ਸ਼ਿਕਾਇਤ ਜ਼ਿਲ੍ਹਾ ਪੁਲਸ ਮੁਖੀ ਫਰੀਦਕੋਟ ਨੂੰ ਦਿੱਤੀ, ਜਾਂਚ ਮਗਰੋਂ ਕੁੜੀ ਤੇ ਉਸ ਦੇ ਪਿਤਾ ਵਿਰੁੱਧ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਆਪਣੇ ਹੀ ਮੰਤਰੀ ਰਾਣਾ ਸੋਢੀ ਤੋਂ ਵਸੂਲੇਗੀ 1 ਕਰੋੜ 83 ਲੱਖ ਰੁਪਏ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News