ਮਾਸੀ ਦੇ ਮੁੰਡੇ ਨੇ ਇੱਜ਼ਤ ਲੁੱਟਣ ਮਗਰੋਂ ਬਣਾਈ ਅਸ਼ਲੀਲ ਵੀਡੀਓ, ਹੱਦੋਂ ਬਾਹਰ ਹੋਈ ਗੱਲ ਤਾਂ ਕੁੜੀ ਨੇ ਕੱਢਿਆ ਵੱਡਾ ਜੇਰਾ

Monday, Oct 23, 2023 - 11:17 AM (IST)

ਮਾਸੀ ਦੇ ਮੁੰਡੇ ਨੇ ਇੱਜ਼ਤ ਲੁੱਟਣ ਮਗਰੋਂ ਬਣਾਈ ਅਸ਼ਲੀਲ ਵੀਡੀਓ, ਹੱਦੋਂ ਬਾਹਰ ਹੋਈ ਗੱਲ ਤਾਂ ਕੁੜੀ ਨੇ ਕੱਢਿਆ ਵੱਡਾ ਜੇਰਾ

ਮੋਹਾਲੀ (ਸੰਦੀਪ) : ਇੱਥੇ ਇਕ ਕੁੜੀ ਨੇ ਆਪਣੀ ਮਾਸੀ ਦੇ ਮੁੰਡੇ ’ਤੇ ਜਬਰ-ਜ਼ਿਨਾਹ ਕਰਨ, ਇਤਰਾਜ਼ਯੋਗ ਵੀਡੀਓ ਬਣਾਉਣ ਅਤੇ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ। ਬਲੌਂਗੀ ਥਾਣੇ ਨੇ ਜਬਰ-ਜ਼ਿਨਾਹ ਦੀ ਧਾਰਾ ਤਹਿਤ ਜ਼ੀਰੋ ਐੱਫ਼. ਆਈ. ਆਰ. ਦਰਜ ਕਰ ਕੇ ਮਾਮਲਾ ਸਬੰਧਿਤ ਥਾਣੇ ਨੂੰ ਭੇਜ ਦਿੱਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕੁੜੀ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਮਾਲ 'ਚ ਕੈਸ਼ੀਅਰ ਵਜੋਂ ਕੰਮ ਕਰਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਵੱਡੀ Update, ਕਿਤੇ ਘੁੰਮਣ ਨਿਕਲਣਾ ਹੈ ਤਾਂ ਪੜ੍ਹ ਲਓ ਇਹ Alert

2 ਸਾਲ ਪਹਿਲਾਂ ਮਾਸੀ ਦੇ ਘਰ ਸੰਗਰੂਰ ਬੀ. ਐੱਸ. ਐੱਫ਼. ਦੇ ਪੇਪਰ ਲਈ ਕੋਚਿੰਗ ਲੈਣ ਗਈ ਸੀ। ਇਕ ਦਿਨ ਉਸ ਨੂੰ ਘਰ 'ਚ ਇਕੱਲੀ ਦੇਖ ਕੇ ਉਸ ਦੀ ਮਾਸੀ ਦੇ ਮੁੰਡੇ ਨੇ ਗਲਤ ਕੰਮ ਕੀਤਾ ਅਤੇ ਉਸ ਦੀ ਇਤਰਾਜ਼ਯੋਗ ਵੀਡੀਓ ਵੀ ਬਣਾ ਲਈ। ਇਸ ਤੋਂ ਬਾਅਦ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਸਬੰਧੀ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਬਦਨਾਮ ਕਰ ਦੇਵੇਗਾ।

ਇਹ ਵੀ ਪੜ੍ਹੋ : ਦੁਸਹਿਰੇ ਮੇਲੇ 'ਤੇ ਲਾਏ ਝੂਲਿਆਂ ਨੇ ਲਈ ਵਿਅਕਤੀ ਦੀ ਜਾਨ, ਝੂਲੇ ਜਾਣ ਦੀ ਜ਼ਿੱਦ ਕਾਰਨ ਹੋਈ ਅਣਹੋਣੀ

ਇਸ ਤੋਂ ਬਾਅਦ ਉਹ ਵਾਪਸ ਆ ਗਈ ਪਰ ਇਸ ਦੇ ਬਾਵਜੂਦ ਵੀ ਉਹ ਲਗਾਤਾਰ ਉਸ ਨੂੰ ਤੰਗ-ਪਰੇਸ਼ਾਨ ਕਰ ਰਿਹਾ ਹੈ। ਗੱਲ ਹੱਦੋਂ ਬਾਹਰ ਹੁੰਦੀ ਦੇਖ ਹੁਣ ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਪਰਾਧਿਕ ਧਾਰਾ ਤਹਿਤ ਜ਼ੀਰੋ ਐੱਫ਼. ਆਈ. ਆਰ. ਦਰਜ ਕਰ ਕੇ ਅਗਲੇਰੀ ਜਾਂਚ ਲਈ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News