ਪੰਜਾਬ ''ਚ 2022 ਤੋਂ ਮਾਹਿਰ ਡਾਕਟਰਾਂ ਦੀ ਭਰਤੀ ਨਹੀਂ ਹੋਈ, ਤਾਂ ਸਿਹਤ ਕ੍ਰਾਂਤੀ ਕਿਸ ਗੱਲ ਦੀ : ਸ਼ਵੇਤ ਮਲਿਕ

Sunday, Oct 25, 2026 - 08:36 AM (IST)

ਪੰਜਾਬ ''ਚ 2022 ਤੋਂ ਮਾਹਿਰ ਡਾਕਟਰਾਂ ਦੀ ਭਰਤੀ ਨਹੀਂ ਹੋਈ, ਤਾਂ ਸਿਹਤ ਕ੍ਰਾਂਤੀ ਕਿਸ ਗੱਲ ਦੀ : ਸ਼ਵੇਤ ਮਲਿਕ

ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਰਾਜ ਦੀ ਵਿਗੜਦੀ ਸਿਹਤ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਹਮਲਾ ਬੋਲਿਆ ਹੈ। ਸ਼ਨੀਵਾਰ ਨੂੰ ਅੰਮ੍ਰਿਤਸਰ 'ਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲ ਰੱਬ ਆਸਰੇ ਚੱਲ ਰਹੇ ਹਨ ਅਤੇ ਉੱਥੇ ਮਾਹਿਰ ਡਾਕਟਰਾਂ ਦੀ ਭਾਰੀ ਕਮੀ ਹੈ। ਮਲਿਕ ਨੇ ਕਿਹਾ ਕਿ ਸਰਕਾਰ ਨੇ ਦਿੱਲੀ ਮਾਡਲ ਦੇ ਨਾਂ 'ਤੇ ਪੰਜਾਬ 'ਚ ਮੁਹੱਲਾ ਕਲੀਨਿਕ (ਆਮ ਆਦਮੀ ਕਲੀਨਿਕ) ਤਾਂ ਖੋਲ੍ਹ ਦਿੱਤੇ, ਪਰ ਵੱਡੇ ਹਸਪਤਾਲਾਂ ਨੂੰ ਖਾਲੀ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਵਾਰਦਾਤ! ਮੁੰਡੇ ਦਾ ਹੱਥ ਵੱਢ ਕੇ ਗੁਆਂਢੀ ਨੂੰ ਫੜਾਇਆ ਤੇ ਫ਼ਿਰ...

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਆਪਣੇ ਅੰਕੜਿਆਂ ਮੁਤਾਬਕ ਰਾਜ 'ਚ ਮਾਹਿਰ ਡਾਕਟਰਾਂ ਦੀਆਂ 2098 ਮਨਜ਼ੂਰਸ਼ੁਦਾ ਅਸਾਮੀਆਂ 'ਚੋਂ ਕਰੀਬ 1000 ਅਸਾਮੀਆਂ ਖਾਲੀ ਪਈਆਂ ਹਨ।ਉਨ੍ਹਾਂ ਦੱਸਿਆ ਕਿ ਇਹ ਸੰਕਟ ਇਸ ਲਈ ਡੂੰਘਾ ਹੋਇਆ ਹੈ ਕਿਉਂਕਿ 2022 ਤੋਂ ਬਾਅਦ ਪੰਜਾਬ 'ਚ ਮਾਹਿਰ ਡਾਕਟਰਾਂ ਦੀ ਇੱਕ ਵੀ ਰੈਗੂਲਰ ਭਰਤੀ ਨਹੀਂ ਹੋਈ ਹੈ। ਪੰਜਾਬ 'ਚ ਸਿਹਤ ਕ੍ਰਾਂਤੀ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਅੱਜ ਤੱਕ ਮਾਹਿਰ ਡਾਕਟਰਾਂ ਦੀ ਭਰਤੀ ਕਿਉਂ ਨਹੀਂ ਹੋਈ। ਮਲਿਕ ਨੇ ਕਿਹਾ ਕਿ ਸਭ ਤੋਂ ਬੁਰਾ ਹਾਲ ਸਰਜਨ, ਗਾਇਨੋਕੋਲੋਜਿਸਟ, ਪੀਡੀਆਟ੍ਰੀਸ਼ੀਅਨ ਅਤੇ ਅਨਸਥੀਟਿਸਟ ਦਾ ਹੈ। ਉਨ੍ਹਾਂ ਕਿਹਾ ਕਿ ਇਸਦੇ ਚੱਲਦਿਆਂ ਸਰਕਾਰ ਨੇ ਅਕਤੂਬਰ 2025 'ਚ 78 ਸੇਵਾਮੁਕਤ ਮਾਹਿਰਾਂ ਨੂੰ ਇੱਕ ਸਾਲ ਦੇ ਕਾਂਟਰੈਕਟ 'ਤੇ ਰੱਖਿਆ ਸੀ, ਜਿਸਦਾ ਕਾਰਜਕਾਲ ਹੁਣ ਨਵੰਬਰ 2026 'ਚ ਖਤਮ ਹੋ ਰਿਹਾ ਹੈ।

ਇਹ ਵੀ ਪੜ੍ਹੋ : ਤਾਮਿਲਨਾਡੂ 'ਚ ਭਾਰੀ ਬਾਰਿਸ਼ ਕਾਰਨ ਲੈਂਡਸਲਾਈਡ, ਬੱਸ ਡਰਾਈਵਰ ਦੀ ਮੌਤ; ਕੰਡਕਟਰ ਜ਼ਖਮੀ

ਇਸ ਤੋਂ ਬਾਅਦ ਇਹ ਅਸਾਮੀਆਂ ਵੀ ਖਾਲੀ ਹੋ ਜਾਣਗੀਆਂ ਅਤੇ ਸਮੱਸਿਆ ਹੋਰ ਵੱਧ ਜਾਵੇਗੀ। ਮੁੱਖ ਮੰਤਰੀ ਦੱਸਣ ਕਿ ਇਸਦਾ ਹੱਲ ਕਰਨ ਲਈ ਸਰਕਾਰ ਕੀ ਕਦਮ ਚੁੱਕ ਰਹੀ ਹੈ।ਮਲਿਕ ਨੇ ਕਿਹਾ ਕਿ ਮੁੱਖ ਮੰਤਰੀ ਇਸ਼ਤਿਹਾਰਾਂ 'ਚ ਕਹਿੰਦੇ ਹਨ ਕਿ ਇਲਾਜ ਮੁਫ਼ਤ ਹੈ, ਪਰ ਹਸਪਤਾਲ 'ਚ ਡਾਕਟਰ ਹੀ ਨਹੀਂ ਤਾਂ ਇਲਾਜ ਕੌਣ ਕਰੇਗਾ? ਉਨ੍ਹਾਂ ਸਰਕਾਰ ਤੋਂ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹਾਲਾਤ ਨਾ ਸੁਧਰੇ ਤਾਂ ਭਾਜਪਾ ਜ਼ਿਲ੍ਹਾ ਪੱਧਰ 'ਤੇ ਹਸਪਤਾਲਾਂ ਦੇ ਬਾਹਰ ਧਰਨਾ-ਪ੍ਰਦਰਸ਼ਨ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News