ਚਾਚੀ-ਭਤੀਜੇ ਵਿਚਾਲੇ ਬਣੇ ਸੰਬੰਧਾਂ ਨੇ ਉਜਾੜ ਕੇ ਰੱਖ ਦਿੱਤਾ ਘਰ, ਦੋਵਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

Saturday, Dec 02, 2023 - 06:50 PM (IST)

ਚਾਚੀ-ਭਤੀਜੇ ਵਿਚਾਲੇ ਬਣੇ ਸੰਬੰਧਾਂ ਨੇ ਉਜਾੜ ਕੇ ਰੱਖ ਦਿੱਤਾ ਘਰ, ਦੋਵਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਬਠਿੰਡਾ (ਕੁਨਾਲ ਬਾਂਸਲ) : ਬਠਿੰਡਾ ਵਿਚ ਚਾਚੀ ਅਤੇ ਭਤੀਜੇ ਵੱਲੋਂ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਖ਼ੁਦਕੁਸ਼ੀ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਪਿਛਲੇ ਚਾਰ ਸਾਲਾਂ ਤੋਂ ਰਿਲੇਸ਼ਨ ਵਿਚ ਸਨ। ਮ੍ਰਿਤਕ ਚਾਚੀ ਦੀ ਉਮਰ 48 ਸਾਲ ਜਦਕਿ ਭਤੀਜੇ ਦੀ ਉਮਰ 29 ਸਾਲ ਦੱਸੀ ਜਾ ਰਹੀ ਹੈ। ਖ਼ੁਦਕੁਸ਼ੀ ਕਰਨ ਵਾਲੀ ਔਰਤ ਦੋ ਬੱਚੀਆਂ ਦੀ ਮਾਂ ਸੀ ਜਦਕਿ ਨੌਜਵਾਨ ਅਜੇ ਕੁਵਾਰਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਪ੍ਰੇਮ ਸੰਬੰਧਾਂ ਬਾਰੇ ਪਰਿਵਾਰਕ ਮੈਂਬਰਾਂ ਨੂੰ ਭਿਣਕ ਲੱਗ ਗਈ ਸੀ ਅਤੇ ਪਰਿਵਾਰ ਵਲੋਂ ਦੋਵਾਂ ਨੂੰ ਵਰਜਿਆ ਜਾ ਰਿਹਾ ਸੀ, ਜਿਸ ਦੇ ਚੱਲਦੇ ਪ੍ਰੇਮੀ ਜੋੜੇ ਨੇ ਜ਼ਹਿਰੀਲੀ ਚੀਜ਼ ਨਿਗਲ ਗਈ, ਜਿਸ ਤੋਂ ਬਾਅਦ ਦੋਵਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਵੱਡਾ ਕਦਮ, ਜਾਰੀ ਕੀਤੇ ਗਏ ਇਹ ਸਖ਼ਤ ਹੁਕਮ

ਦੂਜੇ ਪਾਸੇ ਪੁਲਸ ਨੇ ਦੱਸਿਆ ਕਿ ਔਰਤ ਜਿਸ ਦਾ ਨਾਮ ਮਨਦੀਪ ਕੌਰ ਹੈ ਅਤੇ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਹੈ। ਦੋਵਾਂ ਵਲੋਂ ਖ਼ੁਦਕੁਸ਼ੀ ਕੀਤੀ ਗਈ ਹੈ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ। ਪੁਲਸ ਮੁਤਾਬਕ ਲਾਸ਼ਾਂ ਕੋਲੋਂ ਜ਼ਹਿਰੀਲੀ ਚੀਜ਼ ਵੀ ਬਰਾਮਦ ਹੋਈ ਹੈ, ਜਿਸ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮਲੋਟ : ਆਪਣਾ ਪੁੱਤ ਨਾ ਹੋਣ ਦੇ ਸ਼ੱਕ ’ਚ 18 ਸਾਲਾਂ ਬਾਅਦ ਇਕਲੌਤੇ ਮੁੰਡੇ ਦਾ ਕੀਤਾ ਕਤਲ, 10 ਨੂੰ ਜਾਣਾ ਸੀ ਕੈਨੇਡਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News