ਅਟਾਰੀ ਬਾਰਡਰ ’ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ’ਚ 50 ਫੀਸਦੀ ਸਮੱਰਥਾ ਨਾਲ ਸ਼ੁਰੂ ਹੋਈ ਟੂਰਿਸਟ ਐਂਟਰੀ

Friday, Feb 25, 2022 - 02:46 PM (IST)

ਅੰਮ੍ਰਿਤਸਰ (ਨੀਰਜ) - ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਜਾਰੀ ਕੀਤੀਆਂ ਪਾਬੰਦੀਆਂ ’ਚੋਂ ਛੁਟ ਮਿਲਣ ਤੋਂ ਬਾਅਦ ਬੀ.ਐੱਸ.ਐੱਫ. ਨੇ ਵੀ ਅਟਾਰੀ ਬਾਰਡਰ ’ਤੇ ਹੋਣ ਵਾਲੀ ਰਿਟਰੀਟ ਸੈਰੇਮਨੀ ਪਰੇਡ ਵਿਚ ਟੂਰਿਸ਼ਟ ਐਟਰੀ ਨੂੰ ਮੁੜ ਖੋਲ੍ਹ ਦਿੱਤਾ ਹੈ। ਰਿਟਰੀਟ ਸੈਰੇਮਨੀ ਵੇਖਣ ਲਈ ਹੁਣ 12 ਤੋਂ 13 ਹਜ਼ਾਰ ਟੂਰਿਸਟ ਪਰੇਡ ਵੇਖਣ ਲਈ ਜਾ ਸਕਦੇ ਹਨ। ਜਾਣਕਾਰੀ ਅਨੁਸਾਰ ਟੂਰਿਸਟ ਗੈਲਰੀ ਵਿਚ 25 ਹਜ਼ਾਰ ਤੋਂ ਜ਼ਿਆਦਾ ਦਰਸ਼ਕ ਆ ਸਕਦੇ ਹਨ ਪਰ 50 ਫੀਸਦੀ ਦੀ ਸਮੱਰਥਾ ਅਨੁਸਾਰ 12 ਤੋਂ 13 ਹਜ਼ਾਰ ਟੂਰਿਸਟ ਪਰੇਡ ਦੇਖ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ - ਪ੍ਰੇਮਿਕਾ ਦੀ ਵਿਆਹ ਕਰਵਾਉਣ ਦੀ ਜ਼ਿੱਦ ਤੋਂ ਦੁੱਖੀ ਮੁੰਡੇ ਨੇ ਮੌਤ ਨੂੰ ਲਾਇਆ ਗਲ, ਰੋ-ਰੋ ਹਾਲੋ-ਬੇਹਾਲ ਹੋਈ ਮਾਂ

ਇਸ ਕਾਰਵਾਈ ਦੇ ਨਾਲ ਜੇ.ਸੀ.ਪੀ. ਅਟਾਰੀ ਬਾਰਡਰ ਦੇ ਆਸੇ ਪਾਸੇ ਦਰਜਨਾਂ ਹੋਟਲਾਂ, ਢਾਬੇ ਵਾਲਿਆ ਅਤੇ ਹੋਰ ਦੁਕਾਨਦਾਰਾਂ ਨੂੰ ਰਾਹਤ ਮਿਲੀ ਹੈ, ਕਿਉਂਕਿ ਇਨ੍ਹਾਂ ਲੋਕਾਂ ਦਾ ਕਾਰੋਬਾਰ ਪਰੇਡ ਦੇਖਣ ਆਉਣ ਵਾਲੇ ਦਰਸ਼ਕਾਂ ਦੇ ਸਿਰ ’ਤੇ ਹੀ ਚੱਲਦਾ ਹੈ। ਡੀ.ਸੀ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਕੋਵਿਡ ਗਾਈਡ ਲਾਈਨ ਦੀ ਸਖ਼ਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ। ਪਰੇਡ ਦੇਖਣ ਆਉਣ ਵਾਲੇ ਸਾਰੇ ਨਾਗਰਿਕਾਂ ਨੂੰ ਮਾਸਕ ਪਾਉਣਾ ਅਤੇ ਆਪਸ ਵਿਚ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਪਵੇਗੀ। ਬਾਹਰਲੀਆਂ ਸਟੇਟਾਂ ਤੋਂ ਆਉਣ ਵਾਲੇ ਟੂਰਿਸਟਾਂ ਲਈ ਆਰ.ਟੀ.ਪੀ.ਸੀ. ਆਰ ਦੀ ਨੈਗਟਿਵ ਰਿਪੋਰਟ ਜ਼ਰੂਰੀ ਹੈ ਅਤੇ ਵੈਕਸੀਨ ਵੀ ਲੱਗੀ ਹੋਣੀ ਜ਼ਰੂਰੀ ਹੈ।

ਪੜ੍ਹੋ ਇਹ ਵੀ ਖ਼ਬਰ - ਦਾਜ ਦੇ ਲਾਲਚੀ ਪਤੀ ਨੇ ਪਤਨੀ ਦੇ ਗੁਪਤ ਅੰਗ ’ਤੇ ਸੁੱਟਿਆ ਤੇਜ਼ਾਬ, 1 ਮਹੀਨਾ ਪਹਿਲਾ ਹੋਇਆ ਸੀ ਵਿਆਹ


rajwinder kaur

Content Editor

Related News