ਫੋਨ ਕਰਕੇ ਦੁਕਾਨਦਾਰ ਨੂੰ ਕਿਹਾ, ''ਹੈਲੋ ਮੈਂ ਫੂਡ ਸਪਲਾਈ ਦਾ ਇੰਸਪੈਕਟਰ ਬੋਲ ਰਿਹਾ ਹਾਂ''...ਫਿਰ ਹੋਇਆ ਜੋ ਸੋਚਿਆ ਨਾ ਸੀ
Sunday, Aug 04, 2024 - 07:00 PM (IST)
ਬੰਗਾ ( ਰਾਕੇਸ਼ ਅਰੋੜਾ)- ਆਜੋਕੇ ਸਮੇਂ 'ਚ ਜਿੱਥੇ ਸਾਇੰਸ ਰਿਕਾਰਡ ਤੋੜ ਤੱਰਕੀ ਕਰ ਰਹੀ ਹੈ, ਉੱਥੇ ਹੀ ਠੱਗ ਵੀ ਜਨਤਾ ਨਾਲ ਠੱਗੀ ਕਰਨ ਦੇ ਨਵੇਂ-ਨਵੇਂ ਤਰੀਕੇ ਲੱਭ ਕੇ ਲੋਕਾਂ ਨੂੰ ਠੱਗ ਰਹੇ ਹਨ। ਕੁਝ ਇਸ ਤਰ੍ਹਾਂ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਕ ਠੱਗ ਨੇ ਇਕ ਹਲਵਾਈ ਦੀ ਦੁਕਾਨ ਕਰਦੇ ਮਾਲਕ ਨੂੰ ਫੋਨ ਕਰ ਕਿਹਾ ਕਿ “ਹੈਲੋਂ ਮੈਂ ਫੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਮੁਹਾਲੀ ਤੋਂ ਬੋਲ ਰਿਹਾ ਹਾਂ ਅਤੇ ਤੁਹਾਡੀ ਦੁਕਾਨ ਦਾ ਸੈਂਪਲ ਜੋ ਵਿਭਾਗ ਨੇ ਭਰਿਆ ਸੀ, ਉਕਤ ਸੈਂਪਲ ਉਸ ਕੋਲ ਜਾਂਚ ਲਈ ਆਇਆ ਸੀ, ਜੋ ਨੈਗੇਟਿਵ ਹੈ ਅਤੇ ਉਸ ਨੇ ਉਸ ਨੂੰ ਹੋਲਡ 'ਤੇ ਰੱਖਿਆ ਹੋਇਆ ਹੈ” ਜੇਕਰ ਤੁਸੀਂ ਗੱਲਬਾਤ ਰਾਹੀਂ ਉਸ ਨੂੰ ਕਲੀਅਰ ਕਰਵਾਉਣਾ ਹੈ ਤਾਂ ਦੱਸੋ।
ਇਹ ਵੀ ਪੜ੍ਹੋ- ਲੱਖਾਂ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਬਦਲੇ ਤੇਵਰ, ਫੇਸਬੁੱਕ 'ਤੇ ਅਜਿਹੀਆਂ ਪੋਸਟਾਂ ਤੇ ਮੈਸੇਜ ਵੇਖ ਸਹੁਰਿਆਂ ਦੇ ਉੱਡੇ ਹੋਸ਼
ਜਦੋਂ ਦੁਕਾਨਦਾਰ ਨੇ ਇਸ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਦੇ ਇਕ ਅਧਿਕਾਰੀ ਨਾਲ ਗੱਲ ਕਰਕੇ ਉਕਤ ਆਏ ਫੋਨ ਵਾਰੇ ਜਾਣਕਾਰੀ ਦਿੱਤੀ ਤਾਂ ਉਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਉਸ ਦੀ ਦੁਕਾਨ ਦਾ ਕੋਈ ਵੀ ਸੈਂਪਲ ਨਾ ਤਾ ਭਰਿਆ ਗਿਆ ਹੈ ਅਤੇ ਨਾ ਹੀ ਜਾਂਚ ਲਈ ਭੇਜਿਆ ਹੋਇਆ ਹੈ। ਜਿਸ ਤੋਂ ਕੁਝ ਮਿੰਟਾਂ ਬਾਅਦ ਉਕਤ ਦੁਕਾਨਦਾਰ ਵੱਲੋਂ ਜਦੋਂ ਫਿਰ ਉਕਤ ਇੰਸਪੈਕਟਰ ਵੱਲੋਂ ਆਏ ਫੋਨ ਨੰਬਰ 9084116171 ਜੋਕਿ ਯੂ. ਪੀ. ਦਾ ਨੰਬਰ ਹੈ, ਉਤੇ ਗੱਲ ਕੀਤੀ ਤਾਂ ਉਕਤ ਵਿਅਕਤੀ ਨੇ ਆਪਣਾ ਨਾਮ ਰਾਕੇਸ਼ ਸ਼ਰਮਾ ਇੰਸਪੈਕਟਰ ਫੂਡ ਵਿਭਾਗ ਮੁਹਾਲੀ ਦੱਸਿਆ ਅਤੇ ਉਸ ਨੇ ਦੁਕਾਨਦਾਰ ਨੂੰ ਪੁੱਛਿਆ ਤੁਸੀਂ ਕਿਹੜੀ ਫਰਮ ਤੋਂ ਬੋਲ ਰਹੇ ਹੋ ਤਾਂ ਦੁਕਾਨਦਾਰ ਫੱਟ ਸਮਝ ਗਿਆ ਕਿ ਉਕਤ ਵਿਅਕਤੀ ਕੋਈ ਠੱਗ ਹੈ ,ਜੋ ਫੋਨ ਕਰਕੇ ਉਸ ਕੋਲੋ ਉਸ ਦਾ ਕੰਮ ਪੁੱਛ ਉਸ ਵੱਲੋਂ ਦੱਸੀ ਦੁਕਾਨ ਦਾ ਇੰਸਪੈਕਟਰ ਬਣ ਕੇ ਠੱਗ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ 9 IAS ਅਫ਼ਸਰ ਕਰ ਦਿੱਤੇ ਇਧਰੋਂ-ਓਧਰ, ਜਲੰਧਰ ਨੂੰ ਮਿਲਿਆ ਨਵਾਂ ਡਿਵੀਜ਼ਨਲ ਕਮਿਸ਼ਨਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ