ਅੰਮ੍ਰਿਤਸਰ 'ਚ 2 ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼, ਗਰਮ-ਖਿਆਲੀ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਹੈ ਪੂਰਾ ਪਰਿਵਾਰ
Thursday, Jul 06, 2023 - 10:02 PM (IST)
ਅੰਮ੍ਰਿਤਸਰ (ਸੰਜੀਵ) : ਗੁਰਬਾਣੀ ਦੀ ਪ੍ਰਿੰਟਿੰਗ ਕਰਨ ਵਾਲੀ ਫਰਮ ਭਾਈ ਚਤਰ ਸਿੰਘ ਅਤੇ ਜੀਵਨ ਸਿੰਘ ਪਰਿਵਾਰ ਦੇ 2 ਬੱਚਿਆਂ ਨੂੰ ਕਾਰ ਸਮੇਤ ਗੰਨ ਪੁਆਇੰਟ ਦੀ ਨੋਕ ’ਤੇ ਕੁਝ ਵਿਅਕਤਆਂ ਨੇ ਅਗਵਾ ਕਰ ਲਿਆ। ਕੁਝ ਦੂਰੀ ’ਤੇ ਕਾਰ ਅਚਾਨਕ ਬੰਦ ਹੋ ਗਈ, ਜਿਸ ਕਾਰਨ ਅਗਵਾਕਾਰ ਗੱਡੀ ਨੂੰ ਮੌਕੇ ’ਤੇ ਹੀ ਛੱਡ ਕੇ ਫਰਾਰ ਹੋ ਗਏ। ਘਟਨਾ ਰਣਜੀਤ ਐਵੀਨਿਊ ਸਥਿਤ ਕੇ. ਐੱਫ. ਸੀ. ਰੈਸਟੋਰੈਂਟ ਦੇ ਬਾਹਰ ਦੀ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਵਿਰਕ ਅਤੇ ਏ. ਸੀ. ਪੀ. ਵਰਿੰਦਰ ਸਿੰਘ ਖੋਸਾ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਘਰਵਾਲੀ ਤੇ ਬੱਚੇ ਨੂੰ ਪਤੀ ਨੇ ਕੁੱਟ ਕੇ ਕੱਢਿਆ ਬਾਹਰ, ਕਹਿੰਦਾ ਨਹੀਂ ਰੱਖਣੀ, ਪਤਨੀ ਨੇ ਦੱਸੀ ਹੱਡਬੀਤੀ
ਅਗਵਾ ਹੋਏ ਬੱਚਿਆਂ ਦੇ ਪਿਤਾ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋਵੇਂ ਬੇਟੇ ਖਾਣਾ ਲੈਣ ਲਈ ਰਣਜੀਤ ਐਵੀਨਿਊ ਮਾਰਕੀਟ 'ਚ ਆਏ ਸਨ ਤੇ ਦੋਵੇਂ ਕਾਰ ਵਿੱਚ ਹੀ ਬੈਠੇ ਹੋਏ ਸਨ। ਇਸ ਦੌਰਾਨ 2 ਅਗਵਾਕਾਰ ਗੱਡੀ ਦੇ ਅੰਦਰ ਆ ਕੇ ਬੈਠ ਗਏ ਤਾਂ ਉਸ ਦਾ ਇਕ ਬੇਟਾ ਤਾਂ ਉਨ੍ਹਾਂ ਨਾਲ ਧੱਕਾਮੁੱਕੀ ਕਰਕੇ ਕਾਰ 'ਚੋਂ ਬਾਹਰ ਨਿਕਲ ਗਿਆ, ਜਦਕਿ ਅਗਵਾਕਾਰਾਂ ਨੇ ਉਸ ਦੇ ਦੂਸਰੇ ਬੇਟੇ ਦੇ ਮੱਥੇ ’ਤੇ ਪਿਸਤੌਲ ਤਾਣ ਦਿੱਤੀ ਅਤੇ ਕਾਰ ਆਪਣੇ ਨਾਲ ਲੈ ਗਏ। ਅਚਾਨਕ ਬਾਈਪਾਸ ’ਤੇ ਜਾ ਕੇ ਕਾਰ ਬੰਦ ਹੋ ਗਈ, ਜਿੱਥੇ ਅਗਵਾਕਾਰ ਕਾਰ ਅਤੇ ਉਸ ਦੇ ਬੇਟੇ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਏ। ਕਾਰ 'ਚ ਟ੍ਰੈਕਰ ਵੀ ਲੱਗਾ ਹੋਇਆ ਸੀ। ਕਾਰ ਨੂੰ ਬਾਈਪਾਸ ਸਥਿਤ ਇਨ ਐਂਡ ਆਊਟ ਬੇਕਰੀ ਦੇ ਬਾਹਰੋਂ ਬਰਾਮਦ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੇ ਪੂਰੀ ਘਟਨਾ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ।
ਇਹ ਵੀ ਪੜ੍ਹੋ : ਕਤਲ ਕੇਸ 'ਚ ਫਸੇ ਪੰਜਾਬੀ ਨੌਜਵਾਨ ਨੂੰ ਸਜ਼ਾ ਪੂਰੀ ਹੋਣ 'ਤੇ ਵੀ ਨਹੀਂ ਭੇਜਿਆ ਜਾ ਰਿਹਾ ਭਾਰਤ
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਭਜੀਤ ਸਿੰਘ।
ਗਰਮ-ਖਿਆਲੀ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਹੈ ਪੂਰਾ ਪਰਿਵਾਰ
ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਗਰਮ-ਖਿਆਲੀ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਹੈ। ਉਨ੍ਹਾਂ ਦੇ ਪਰਿਵਾਰ ਨੂੰ ਕਈ ਵਾਰ ਧਮਕੀਆਂ ਵੀ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਬਾਰੇ ਉਨ੍ਹਾਂ ਮੁੱਖ ਮੰਤਰੀ ਤੇ ਡੀ. ਜੀ. ਪੀ. ਪੰਜਾਬ ਤੋਂ ਆਪਣੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਜੇਕਰ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਆ ਨਾ ਦਿੱਤੀ ਤਾਂ ਉਹ ਪੰਜਾਬ ਛੱਡਣ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ : 'Star Wars' ਤੋਂ ਪ੍ਰੇਰਿਤ ਸੀ ਮਹਾਰਾਣੀ ਐਲਿਜ਼ਾਬੈਥ II ਦੇ ਕਤਲ ਦੀ ਇੱਛਾ ਰੱਖਣ ਵਾਲਾ ਬ੍ਰਿਟਿਸ਼ ਸਿੱਖ
ਜਾਂਚ 'ਚ ਲੱਗੀ ਥਾਣਾ ਰਣਜੀਤ ਐਵੀਨਿਊ ਦੀ ਪੁਲਸ
ਮਾਮਲੇ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਰਣਜੀਤ ਐਵੀਨਿਊ ਦੀ ਇੰਚਾਰਜ ਅਮਨਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ, ਬਹੁਤ ਜਲਦ ਅਗਵਾਕਾਰਾਂ ਦਾ ਸੁਰਾਗ ਲਗਾ ਲਿਆ ਜਾਵੇਗਾ। ਪੁਲਸ ਇਸ ਮਾਮਲੇ 'ਚ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਖੰਗਾਲ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8