ਪੀ. ਏ. ਯੂ. ਕੈਂਪਸ ''ਚ ਵਿਦਿਆਰਥੀਆਂ ''ਤੇ ਜਾਨਲੇਵਾ ਹਮਲਾ

Sunday, Nov 10, 2019 - 03:24 PM (IST)

ਪੀ. ਏ. ਯੂ. ਕੈਂਪਸ ''ਚ ਵਿਦਿਆਰਥੀਆਂ ''ਤੇ ਜਾਨਲੇਵਾ ਹਮਲਾ

ਲੁਧਿਆਣਾ (ਸਲੂਜਾ) : ਇੱਥੇ ਪੀ. ਏ. ਯੂ. ਕੈਂਪਸ ਦੇ ਵਿਦਿਆਰਥੀ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੀ. ਏ. ਯੂ. 'ਚ ਚੱਲ ਰਹੇ ਯੂਥ ਫੈਸਟੀਵਲ ਨੂੰ ਦੇਖ ਕੇ ਵਾਪਸ ਆਪਣੇ ਸਾਥੀਆਂ ਸਮੇਤ ਹੋਸਟਲ ਮੁੜ ਰਹੇ ਬੀ. ਐੱਸ. ਸੀ. ਦੇ ਛੇਵੇਂ ਸਮੈਸਟਰ ਦੇ ਵਿਦਿਆਰਥੀ ਜਸਬੀਰ ਸਿੰਘ 'ਤੇ ਸਕਾਰਪੀਓ ਸਵਾਰ ਹਮਲਾਵਰਾਂ ਨੇ ਬੇਸਬਾਲ ਨਾਲ ਹਮਲਾ ਕਰ ਦਿੱਤਾ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਦੇ ਤਹਿਤ ਕੀਤੇ ਗਏ ਹਮਲੇ ਦੇ ਦੋਸ਼ 'ਚ ਪੀ. ਏ. ਯੂ. ਪੁਲਸ ਨੇ ਰਾਜਵਿੰਦਰ ਸਿੰਘ ਉਰਫ ਕਲਿਆਣ ਅਤੇ ਵਰੁਣ ਕੁਮਾਰ ਉਰਫ ਰੱਸੇ ਵੱਟ ਤੋਂ ਇਲਾਵਾ ਦੋ ਅਣਪਛਾਤੇ ਕਥਿਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News